ਯੋਗ ਖਤਮ ਕਰੇ ਰੋਗ: ਸੀ.ਐੱਮ ਦਾ ਐਲਾਨ, ‘ਹਰ ਪੰਜਾਬੀ ਨੂੰ ਮਿਲੇਗੀ ਯੋਗ ਦੀ ਸਹੂਲਤ’

ਡੈਸਕ- ਜਲੰਧਰ ਦੀ ਪੀਏਪੀ ਗਰਾਊਂਡ ਵਿਚ ਅੱਜ ਮੁੱਖ ਮੰਤਰੀ ਮਾਨ, ਸਾਰੇ ਮੰਤਰੀ, ਵਿਧਾਇਕ ਤੇ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਦੇ ਪਾਰਟੀ ਦੇ ਅਧਿਕਾਰੀ ਵੀ ਸ਼ਾਮਲ ਹੋਏ। ਯੋਗ ਸਿੱਖਿਅਕਾਂ ਨੇ ਸਾਰਿਆਂ ਨੂੰ ਯੋਗ ਕਰਵਾਇਆ। ਲਗਭਗ 40 ਮਿੰਟ ਤੱਕ ਚੱਲੀ ਯੋਗਸ਼ਾਲਾ ਚੱਲੀ। ਉਨ੍ਹਾਂ ਨਾਲ ਰਾਜ ਸਭਾ ਮੈਂਬਰ ਸਾਂਸਦ ਰਾਘਵ ਚੱਢਾ ਵੀ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਜਿਹਾ ਜ਼ਰੂਰੀ ਨਹੀਂ ਕਿ ਯੋਗਾ ਮੈਟ ‘ਤੇ ਹੀ ਹੁੰਦਾ ਹੈ। ਹਰ ਰੋਜ਼ ਆਪਣੇ ਰੁਟੀਨ ਦੇ ਕੰਮਾਂ ਵਿਚ ਵੀ ਅਸੀਂ ਯੋਗ ਕਰਦੇ ਹਾਂ ਜਿਸ ਤਰ੍ਹਾਂ ਤੋਂ ਮੌਜੂਦਾ ਸਮੇਂ ਵਿਚ ਸਾਡਾ ਲਾਈਫ ਸਟਾਈਲ ਹੈ, ਉਸ ਨਾਲ ਲੋਕ ਡਿਪ੍ਰੈਸ਼ਨ ਵਿਚ ਹਨ। ਇਸ ਤੋਂ ਮੁਕਤੀ ਲਈ ਯੋਗ ਇਕ ਪ੍ਰਾਚੀਨ ਸਾਧਨ ਹੈ।

ਉਨ੍ਹਾਂ ਕਿਹਾ ਕਿ ‘ਪੰਜਾਬੀ ਆਪਣੀ ਸਿਹਤ ਤੇ ਤੰਦਰੁਸਤੀ ਲਈ ਜਾਣੇ ਜਾਂਦੇ ਰਹੇ ਨੇ…ਸਾਡੀ ਸਰਕਾਰ ਨੇ #CMdiYogshala ਇੱਕ ਉਪਰਾਲਾ ਪੰਜਾਬ ਦੇ ਜ਼ਿਲ੍ਹਿਆਂ ‘ਚ ਸ਼ੁਰੂ ਕੀਤਾ ਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ…। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਨਾਲ ਯੋਗ ਕਰਿਆ…. ਅੱਜ ਪੂਰੇ ਪੰਜਾਬ ਵਿਚ ਲਗਭਗ 50 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਮੁਹਿੰਮ ਨਾਲ ਜੁੜ ਕੇ ਯੋਗ ਕਰਿਆ….ਅਸੀਂ ਯੋਗ ਨੂੰ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਤੱਕ ਲੈ ਕੇ ਜਾਵਾਂਗੇ….ਪੰਜਾਬ ਨੂੰ ਤੰਦਰੁਸਤ ਸੂਬਾ ਬਣਾਵਾਂਗੇ।

ਸੀਐੱਮ ਨੇ ਕਿਹਾ ਕਿ ਆ-ਦਮੀ। ਮਾਨ ਨੇ ਕਿਹਾ ਕਿ ਜੇਕਰ ਦਮ (ਸਾਹ) ਨਹੀਂ ਆਇਆ ਤਾਂ ਤੇ ਇਨਸਾਨ ਮੁਰਦਾ ਹੋ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਰਿਆਂ ਤੋਂ ਸਾਹਾਂ ਦਾ ਭਾਰ ਹੀ ਸਭ ਤੋਂ ਭਾਰੀ ਹੰਦਾ ਹੈ, ਇਸ ਲਈ ਇਨ੍ਹਾਂ ਕੀਮਤੀ ਸਾਹਾਂ ਨਾਲ ਯੋਗ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਓ।