● On air now · ਟੀਵੀ ਪੰਜਾਬ

Punjabi News · Since 2013

Breaking

ਭੜਕਾਉ ਭਾਸ਼ਣ ਨੂੰ ਲੈ ਕੇਜਰੀਵਾਲ ਖਿਲਾਫ ਮੁਹਾਲੀ ਚ ਸ਼ਿਕਾਇਤ

ਮੁਹਾਲੀ- ਭਾਜਪਾ ਨੇਤਾ ਤਜਿੰਦਰ ਬੱਗਾ ਖਿਲਾਫ ਮੁਹਾਲੀ ਚ ਭੜਕਾਉ ਭਾਸ਼ਣ ਤੇ ਗਲਤ ਸ਼ਬਦਾਵਲੀ ਦੀ ਵਰਤੋ ਦਾ ਪਰਚਾ ਦਰਜ ਹੋਣ ਦੇ ਕੁੱਝ ਸਮੇਂ ਬਾਅਦ ਹੁਣ ਭਾਜਪਾ ਨੇਤਾ ਨੇ ਮੁਹਾਲੀ ਚ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਸ਼ਿਕਾਇਤ…


ਮੁਹਾਲੀ- ਭਾਜਪਾ ਨੇਤਾ ਤਜਿੰਦਰ ਬੱਗਾ ਖਿਲਾਫ ਮੁਹਾਲੀ ਚ ਭੜਕਾਉ ਭਾਸ਼ਣ ਤੇ ਗਲਤ ਸ਼ਬਦਾਵਲੀ ਦੀ ਵਰਤੋ ਦਾ ਪਰਚਾ ਦਰਜ ਹੋਣ ਦੇ ਕੁੱਝ ਸਮੇਂ ਬਾਅਦ ਹੁਣ ਭਾਜਪਾ ਨੇਤਾ ਨੇ ਮੁਹਾਲੀ ਚ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ । ਭਾਜਪਾ ਨੇਤਾ ਜਗਮੋਹਨ ਰਾਜੂ ਨੇ ਫੇਸਬੁੱਕ ‘ਤੇ ਕੇਜਰੀਵਾਲ ਦੀ ਇਕ ਵੀਡੀਓ ਦੇਖਣ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਹੈ ।ਸ਼ਿਕਾਇਤਕਰਤਾ ਮੁਤਾਬਿਕ ਹਰਿਆਣਾ ਦੇ ਹਿਸਾਰ ਚ ਇਕ ਵੱਡੀ ਰੈਲੀ ਨੂੰ ਸੰਬੋਧਿਤ ਕਰਦਿਆਂ ਹੋਏ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਬੇਬੁਨਿਆਦ ਇਲਜ਼ਾਮ ਲਗਾਏ ਹਨ ।ਇਨ੍ਹਾਂ ਹੀ ਨਹੀਂ ਕੇਜਰੀਵਾਲ ਨੇ ਆਪਣੇ ਭਾਸ਼ਣ ਦੌਰਾਨ ਹਰਿਆਣਾ ਦੇ ਲੋਕਾਂ ਨੂੰ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਦਾਰ ਰਾਜੂ ਨੇ ਦੱਸਿਆ ਕਿ ਵੀਡੀਓ ਚ ਕੇਜਰੀਵਾਲ ਪ੍ਰਧਾਨ ਮੰਤਰੀ ਮੋਦੀ ਅੱਤਵਾਦੀਆਂ ਨਾਲ ਸੈਟਿੰਗ ਦੀ ਗੱਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਗੁਆਂਢੀ ਦੁਸ਼ਮਨ ਦੇਸ਼ ਪਾਕਿਸਤਾਨ ਨਾਲ ਸੈਟਿੰਗ ਹੈ ।ਨਰਿੰਦਰ ਮੋਦੀ ਤੋਂ ਵੱਡਾ ਕੋਈ ਦੇਸ਼ਧ੍ਰੌਹੀ ਨਹੀਂ ਹੈ । ਉਨ੍ਹਾਂ ਇਸ ਵੀਡੀਓ ਨੂੰ ਵੇਖ ਕੇ ਕੇਜਰੀਵਾਲ ਖਿਲਾਫ ਮੁਹਾਲੀ ਦੇ ਸਾਈਬਰ ਥਾਣੇ ਚ ਸ਼ਿਕਾਇਤ ਦਿੱਤੀ ਹੈ ।

ਤੁਹਾਨੂੰ ਦਸ ਦਈਏ ਕਿ ਮੁਹਾਲੀ ਚ ਹੀ ‘ਆਪ’ ਨੇਤਾ ਸੰਨੀ ਆਹਲੁਵਾਲੀਆ ਨੇ ਭਾਜਪਾ ਨੇਤਾ ਤਜਿੰਦਰ ਬੱਗਾ ਖਿਲਾਫ ਲਗਭਗ ਇਹੋ ਜਿਹੀ ਹੀ ਸ਼ਿਕਾਇਤ ਦਿੱਤੀ ਸੀ । ਜਿਸਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਬੱਗਾ ਨੂੰ ਚੁੱਕਣ ਲਈ ਦਿੱਲੀ ਪੁੱਜ ਗਈ ਸੀ ।


Filed under