ਕੱਚੇ ਮੁਲਾਜ਼ਮਾਂ ਨੂੰ ‘ਆਪ’ ਸਰਕਾਰ ਦੀ ‘ਮਿੱਠੀ ਗੋਲੀ’ , ਨਵੇਂ ਹੁਕਮ ਜਾਰੀ

ਜਲੰਧਰ- ਪੰਜਾਬ ਦੀ ਸਿਆਸਤ ਚ ਬਦਲਾਅ ਦੇ ਨਾਲ ਆਪਣੀ ਜ਼ਿੰਦਗੀ ਚ ਬਦਲਾਅ ਦੀ ਆਸ ਜਗਾਈ ਬੈਠੇ ਪੰਜਾਬ ਸਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਧੱਕਾ ਲੱਗਾ ਹੈ ।ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਰੈਗੁਲਰ ਕਰਨ ‘ਤੇ ਮਿੱਠੀ ਗੋਲੀ ਦੇ ਦਿੱਤੀ ਹੈ ।ਸਰਕਾਰ ਨੇ ਇਕ ਆਰਡਰ ਜਾਰੀ ਕਰ ਵੱਖ ਵੱਖ ਵਿਭਾਗਾਂ ਚ ਤੈਨਾਤ ਕੱਚੇ ਮੁਲਾਜ਼ਮਾਂ ਦੀ ਸੇਵਾਵਾਂ ਨੂੰ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ । ਮਤਲਬ ਜੋ ਲੋਕ ਪੱਕੇ ਹੋਣ ਦਾ ਸੁਫਨਾ ਵੇਖੀ ਬੈਠੇ ਸਨ ,ਉਨ੍ਹਾਂ ਨੂੰ ਅਜੇ ਇਕ ਸਾਲ ਹੋਰ ਉਡੀਕ ਕਰਨੀ ਪਵੇਗੀ ।

ਪ੍ਰਸੋਨਲ ਵਿਭਾਗ ਨੇ ਇਕ ਚਿੱਠੀ ਜਾਰੀ ਕਰਕੇ ਰਾਜ ਦੇ ਵੱਖ ਵੱਖ ਵਿਭਾਗਾਂ ਦੇ ਮੁਖੀ ,ਡਵੀਜ਼ਨਾਂ ਦੇ ਕਮਿਸ਼ਨਰ ,ਉਪ ਮੰਡਲ ਅਫਸਰ ਅਤੇ ਜਿਲ੍ਹਾ ਐਂਡ ਸੈਸ਼ਨ ਜੱਜ ਨੂੰ ਕੰਟਰੈਕਟ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਸੇਵਾਵਾਂ ਚ ਵਾਧਾ ਕਰਨ ਬਾਰੇ ਕਿਹਾ ਹੈ ।ਸਰਕਾਰ ਦਾ ਤਰਕ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਚ ਸਮਾਂ ਲੱਗ ਸਕਦਾ ਹੈ ।ਸੋ ਇਸ ਲਈ ਇਨ੍ਹਾਂ ਮੁਲਾਜ਼ਮਾਂ ਦੇ ਕਾਂਟਰੈਕਟ ਨੂੰ ਸਾਲ ਲਈ ਵਧਾ ਦਿੱਤਾ ਜਾਵੇ ।ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦਿਆਂ ਹੀ ਪੰਜਾਬ ਚ 25 ਹਜ਼ਾਰ ਸਰਕਾਰੀ ਨੌਕਰੀਆਂ ਖੌਲਣ ਦਾ ਐਲਾਨ ਕੀਤਾ ਹੈ ।ਜਿਸਦੀ ਨੋਟਿਫਿਕੇਸ਼ਨ ਇਕ ਮਹੀਨੇ ਦੇ ਅੰਦਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ ।