ਕਿਸਾਨ ਅੰਦੋਲਨ ਦੌਰਾਨ ਵੱਖ -ਵੱਖ ਜਥੇਬੰਦੀਆਂ ਵੱਲੋਂ ਕਨਵੈਨਸ਼ਨ

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਵਿਰੋਧੀ ਕਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਦੇ 9 ਮਹੀਨੇ ਮਕੁੰਮਲ ਹੋਣ ਉੱਪਰੰਤ ਕਿਸਾਨ ਅੰਦੋਲਨ ਦੇ ਮੁੱਖ ਕੇਂਦਰ ਸਿੰਘੂ ਮੋਰਚੇ ਤੇ ਦੇਸ਼ ਭਰ ਦੀਆਂ ਕਿਸਾਨ,ਟਰੇਡ ਯੂਨੀਅਨ,ਖੇਤ ਮਜ਼ਦੂਰ, ਔਰਤਾਂ ਅਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਦੀ ਦੋ ਰੋਜਾ ਕਨਵੈਨਸ਼ਨ ਆਉਣ ਵਾਲੇ ਸਮੇਂ ਵਿਚ ਕਿਸਾਨ ਅੰਦੋਲਨ ਨੂੰ ਹੋਰ ਵਿਆਪਕ ਅਤੇ ਪ੍ਭਾਵਸ਼ਾਲੀ ਬਣਾਊਣ ਦੇ ਵਿਚਾਰ ਨਾਲ ਸ਼ੁਰੂ ਕੀਤੀ ਗਈ। ਇਸ ਕਨਵੈਨਸ਼ਨ ਦਾ ਉਦਘਾਟਨ ਉੱਘੇ ਕਿਸਾਨ ਆਗੂ ਨਰੇਸ਼ ਟਿਕੈਤ ਵੱਲੋਂ ਕੀਤਾ ਗਿਆ।

ਇਸ ਸੈਸ਼ਨ ਦੇ ਪ੍ਮੁੱਖ ਬੁਲਾਰੇ ਆਲ ਇੰਡੀਆ ਕਿਸਾਨ ਸਭਾ ਦੇ ਨੈਸ਼ਨਲ ਸਕੱਤਰ ਅਤੁੱਲ ਕੁਮਾਰ ਅਣਜਾਣ ਨੇ ਆਪਣੇ ਸੰਬੋਧਨ ਰਾਹੀਂ ਦੇਸ਼ ਦੇ ਕਿਸਾਨ ਵੱਲੋਂ ਲੜੇ ਜਾ ਰਹੇ ਇਸ ਇਤਿਹਾਸਿਕ ਅੰਦੋਲਨ ਦਾ ਸਿਹਰਾ ਪੰਜਾਬ ਹਰਿਆਣਾ ਅਤੇ ਪੱਛਮੀ ਯੂ,ਪੀ, ਦੇ ਕਿਸਾਨਾਂ ਨੂੰ ਦਿੰਦਿਆ ਐਲਾਨ ਕੀਤਾ ਕਿ ਅੱਜ ਪੂਰਾ ਦੇਸ਼ ਇਸ ਅੰਦੋਲਨ ਵਿਚ ਕਿਸਾਨਾਂ ਦੇ ਨਾਲ ਖੜਾ ਹੈ। ਅੱਜ ਦੀ ਕਨਵੈਨਸ਼ਨ ਅੰਦਰ ਕਿਸਾਨ ਸਭਾ ਪੰਜਾਬ. ਦੇ ਆਗੂ ਬਲਦੇਵ ਸਿੰਘ ਨਿਹਾਲਗੜ ਦੀ ਅਗਵਾਈ ਹੇਠ ਦੂਸਰੇ ਸੈਸ਼ਨ ਦੀ ਪ੍ਧਾਨਗੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ! ਜਥੇਬੰਦੀ ਵੱਲੋਂ ਸਾਥੀ ਬਲਕਰਨ ਸਿੰਘ ਬਰਾੜ ਨੇ ਇਸ ਵਿਚ ਹਿੱਸਾ ਲਿਆ।

ਇਸ ਸੈਸ਼ਨ ਦੇ ਪ੍ਮੁੱਖ ਬੁਲਾਰੇ ਟਰੇਡ ਯੂਨੀਅਨ ਏਟਕ ਦੇ ਨੈਸ਼ਨਲ ਆਗੂ ਅਮਰਜੀਤ ਕੌਰ ਨੇ ਸੰਬੋਧਨ ਕਰਦਿਆਂ ਇਸ ਅੰਦੋਲਨ ਨਾਲ ਆਪਣੀ ਜਥੇਬੰਦੀ ਵੱਲੋਂ ਵਚਨਬੱਧਤਾ ਜਾਹਿਰ ਕੀਤੀ। ਤੀਸਰੇ ਤੇ ਅੱਜ ਦੇ ਆਖਰੀ ਸੈਸ਼ਨ ਅੰਦਰ ਖੇਤ ਮਜਦੂਰ ਯੂਨੀਅਨ ਦੇ ਰਾਸ਼ਟਰੀ ਸਕੱਤਰ ਗੁਲਜਾਰ ਸਿੰਘ ਗੋਰੀਆ ਨੇ ਸੰਬੋਧਨ ਕੀਤਾ। ਅੱਜ ਦੇ ਸੈਸ਼ਨ ਅੰਦਰ ਦੇਸ਼ ਭਰ ਵਿਚੋਂ ਕਿਸਾਨ ਮਜਦੂਰ ਔਰਤਾਂ, ਵਿਦਿਆਰਥੀਆਂ, ਨੌਜਵਾਨਾਂ ਦੇ ਪ੍ਤੀਨਿੱਧਾਂ ਨੇ ਹਿੱਸਾ ਲਿਆ।

ਟੀਵੀ ਪੰਜਾਬ ਬਿਊਰੋ