● On air now · ਟੀਵੀ ਪੰਜਾਬ

Punjabi News · Since 2013

Breaking

ਬਰੈਂਪਟਨ ਵਿਖੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ’ਚ ਪੁਲਿਸ ਅਧਿਕਾਰੀ ਸਣੇ ਦੋ ਜ਼ਖ਼ਮੀ

Brampton- ਸੋਮਵਾਰ ਰਾਤੀਂ ਬਰੈਂਪਟਨ ’ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਲੋਕ ਜ਼ਖ਼ਮੀ ਹੋ ਗਏ। ਪੀਲ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਮੁਤਾਬਕ ਪੀੜਤਾਂ ’ਚ ਪੀਲ ਪੁਲਿਸ ਦਾ ਇੱਕ ਅਧਿਕਾਰੀ ਅਤੇ ਇੱਕ ਔਰਤ ਸ਼ਾਮਿਲ ਹਨ। ਮਿਲੀ…


Brampton- ਸੋਮਵਾਰ ਰਾਤੀਂ ਬਰੈਂਪਟਨ ’ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਲੋਕ ਜ਼ਖ਼ਮੀ ਹੋ ਗਏ। ਪੀਲ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਮੁਤਾਬਕ ਪੀੜਤਾਂ ’ਚ ਪੀਲ ਪੁਲਿਸ ਦਾ ਇੱਕ ਅਧਿਕਾਰੀ ਅਤੇ ਇੱਕ ਔਰਤ ਸ਼ਾਮਿਲ ਹਨ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤੀਂ ਕਰੀਬ 9.30 ਵਜੇ ਬੋਵੇਰਡ ਡਰਾਈਵ ਅਤੇ ਡਿਕਸੀ ਰੋਡ ਇਲਾਕੇ ’ਚ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ’ਚ ਪੁਲਿਸ ਦੀ ਕਰੂਜ਼ਰ ਗੱਡੀ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਟੱਕਰ ਤੋਂ ਬਾਅਦ ਜ਼ਖ਼ਮੀ ਹੋਏ ਦੋਹਾਂ ਪੀੜਤਾਂ ਨੂੰ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਪੀੜਤਾਂ ਦੀ ਪਹਿਚਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਇਹ ਹਾਦਸਾ ਕਿਨ੍ਹਾਂ ਕਾਰਨਾਂ ਦੇ ਚੱਲਦਿਆਂ ਵਾਪਰਿਆ, ਇਸ ਬਾਰੇ ਜਾਂਚਕਰਤਾਵਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ।


Filed under