FBIਦੇ ਨਿਰਦੇਸ਼ਕ ਦਾ ਅਲਰਟ, ਅਮਰੀਕਾ ਲਈ ਖ਼ਤਰਾ ਪੈਦਾ ਕਰੇਗਾ ਇਜ਼ਰਾਈਲ ’ਤੇ ਹਮਾਸ ਦਾ ਹਮਲਾ

Washington- ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਚੱਲ ਰਹੀ ਜੰਗ ਨੇ ਅਮਰੀਕਾ ’ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਨੂੰ ਲੈ ਕੇ ਐੱਫ. ਬੀ. ਆਈ. ਡਾਇਰੈਕਟਰ ਵਲੋਂ ਚਿਤਾਵਨੀ ਵੀ ਦਿੱਤੀ ਗਈ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਕਿਹਾ ਕਿ ਇਜ਼ਰਾਈਲ ’ਤੇ ਹਮਾਸ ਦਾ ਹਮਲਾ ਲਗਭਗ ਇਕ ਦਹਾਕੇ ਪਹਿਲਾਂ ਆਈ. ਐੱਸ. ਆਈ. ਐੱਸ. ਦੇ ਉਭਾਰ ਤੋਂ ਬਾਅਦ ਅਮਰੀਕਾ ਲਈ ਸਭ ਤੋਂ ਵੱਡਾ ਅੱਤਵਾਦੀ ਖਤਰਾ ਹੋਵੇਗਾ।
ਵੇਅ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ’ਚ ਗਾਜ਼ਾ ’ਚ ਇਜ਼ਰਾਈਲ-ਫਲਸਤੀਨੀ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਕਈ ਵਿਦੇਸ਼ੀ ਅੱਤਵਾਦੀ ਸੰਗਠਨਾਂ ਨੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਖਿਲਾਫ ਹਮਲਿਆਂ ਦੀ ਮੰਗ ਕੀਤੀ ਹੈ। ਇਹ ਘਰੇਲੂ ਅਮਰੀਕੀ ਹਿੰਸਕ ਕੱਟੜਪੰਥੀਆਂ ਦੁਆਰਾ ਖਤਰੇ ਨੂੰ ਵਧਾਉਂਦਾ ਹੈ। ਐੱਫ. ਬੀ. ਆਈ. ਦੇ ਨਿਰਦੇਸ਼ਕ ਨੇ ਕਿਹਾ ਕਿ ਹਮਾਸ ਅਤੇ ਇਸਦੇ ਸਹਿਯੋਗੀਆਂ ਦੀਆਂ ਕਾਰਵਾਈਆਂ ਇੱਕ ਪ੍ਰੇਰਨਾ ਦੇ ਤੌਰ ’ਤੇ ਕੰਮ ਕਰਨਗੀਆਂ, ਜਿਨ੍ਹਾਂ ਨੂੰ ਅਸੀਂ ਕਈ ਸਾਲ ਪਹਿਲਾਂ ਆਈ. ਐੱਸ. ਆਈ. ਐੱਸ. ਵਲੋਂ ਆਪਣੀ ਅਖੌਤੀ ਖਲੀਫ਼ਤ ਦੀ ਸ਼ੁਰੂਆਤ ਕਰਨ ਤੋਂ ਬਾਅਦ ਨਹੀਂ ਦੇਖਿਆ ਹੈ।”
ਰੇਅ ਦੀਆਂ ਟਿੱਪਣੀਆਂ ਅਮਰੀਕੀ ਸੈਨੇਟ ਦੀ ਹੋਮਲੈਂਡ ਸੁਰੱਖਿਆ ਅਤੇ ਸਰਕਾਰੀ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਆਈਆਂ। ਇਹ ਸੁਣਵਾਈ ਅਮਰੀਕਾ ਨੂੰ ਮਿਲ ਰਹੀਆਂ ਧਮਕੀਆਂ ’ਤੇ ਕੇਂਦਰਿਤ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਗਾਜ਼ਾ ’ਚ ਲੜਾਈ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਸਰਕਾਰ ਨੇ ਯਹੂਦੀਆਂ, ਮੁਸਲਮਾਨਾਂ ਅਤੇ ਅਰਬ ਅਮਰੀਕੀਆਂ ਵਿਰੁੱਧ ਧਮਕੀਆਂ ’ਚ ਵਾਧਾ ਦੇਖਿਆ ਹੈ।
ਐੱਫ. ਬੀ. ਆਈ. ਦੇ ਡਾਇਰੈਕਟਰ ਨੇ ਕਿਹਾ ਕਿ ਇਸ ਮਹੀਨੇ ਈਰਾਨ ਸਮਰਥਿਤ ਮਿਲੀਸ਼ੀਆ ਸਮੂਹਾਂ ਵਲੋਂ ਵਿਦੇਸ਼ਾਂ ’ਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਹਮਲਿਆਂ ਦੀ ਗਿਣਤੀ ਵਧੀ ਹੈ। ਵ੍ਹਾਈਟ ਹਾਊਸ ਨੇ ਇਸ ਹਫਤੇ ਯੂ. ਐੱਸ. ਯੂਨੀਵਰਸਿਟੀਆਂ ’ਚ ਸਾਮੀ ਵਿਰੋਧੀ ਘਟਨਾਵਾਂ ਦੀਆਂ ਰਿਪੋਰਟਾਂ ’ਤੇ ਵੀ ਚਿੰਤਾ ਜ਼ਾਹਰ ਕੀਤੀ ਹੈ, ਕਿਉਂਕਿ ਤਣਾਅ ਦੇ ਕਾਰਨ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸੁਰੱਖਿਆ ਸਖ਼ਤੀ ਨਾਲ ਵਧਾ ਦਿੱਤੀ ਹੈ।