Surrey ‘ਚ ਇਕ ਵਿਅਕਤੀ ਦੀ ਮੌਤ

ਸਰੀ ਦੇ ਗਿਲਫਰਡ ਇਲਾਕੇ ਵਿੱਚ ਇਕ ਭਿਆਨਕ ਹਾਦਸਾ ਵਾਪਰਿਆ ਹੈ | ਜਾਣਕਾਰੀ ਅਨੁਸਾਰ ਹਾਦਸੇ ਵਿੱਚ 1ਵਿਅਕਤੀ ਦੀ ਮੌਤ ਹੋ ਗਈ ਅਤੇ 2 ਵਿਅਕਤੀ ਜਖ਼ਮੀ ਹਨ | ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ 108 Ave ਤੇ ਵਾਪਰਿਆ |

ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ | ਇਸ ਹਾਦਸੇ ਵਿੱਚ ਵਾਹਨ ਪੋਲ ਦੇ ਨਾਲ ਜਾ ਟਕਰਾਇਆ ਸੀ | ਮੌਕੇ ਤੇ ਹੀ 2 ਵਿਅਕਤੀ ਜੋ ਜ਼ਖਮੀ ਹੋਏ ਸਨ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ| ਇਨ੍ਹਾਂ 2 ਵਿਅਕਤੀਆਂ ਦੀ ਹਾਲਤ ਹੁਣ ਠੀਕ ਹੁੰਦੀ ਦੱਸੀ ਜਾ ਰਹੀ ਹੈ | ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ | ਪੁਲਿਸ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਜੇ ਕਿਸੇ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਦੱਸ ਸਕਦੇ ਹਨ|