● On air now · ਟੀਵੀ ਪੰਜਾਬ

Punjabi News · Since 2013

Breaking

ਐੱਸ. ਯੂ. ਵੀ. ਨਾਲ ਟਕਰਾਈ ਸਕੂਲੀ ਵਿਦਿਆਰਥੀਆਂ ਨਾਲ ਭਰੀ ਬੱਸ

Toronto- ਓਨਟਾਰੀਓ ਦੇ ਕੈਂਬ੍ਰਿਜ ’ਚ ਬੱਚਿਆਂ ਨਾਲ ਭਰੀ ਇੱਕ ਸਕੂਲੀ ਬੱਸ ਨਾਲ ਇੱਕ ਐੱਸ. ਯੂ. ਵੀ. ਨਾਲ ਟਕਰਾਅ ਗਈ। ਇਸ ਹਾਦਸੇ ’ਚ ਬੱਸ ’ਚ ਸਵਾਰ ਕਰੀਬ 20 ਵਿਦਿਆਰਥੀਆਂ ਦਾ ਬਚਾਅ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਇਸ…


Toronto- ਓਨਟਾਰੀਓ ਦੇ ਕੈਂਬ੍ਰਿਜ ’ਚ ਬੱਚਿਆਂ ਨਾਲ ਭਰੀ ਇੱਕ ਸਕੂਲੀ ਬੱਸ ਨਾਲ ਇੱਕ ਐੱਸ. ਯੂ. ਵੀ. ਨਾਲ ਟਕਰਾਅ ਗਈ। ਇਸ ਹਾਦਸੇ ’ਚ ਬੱਸ ’ਚ ਸਵਾਰ ਕਰੀਬ 20 ਵਿਦਿਆਰਥੀਆਂ ਦਾ ਬਚਾਅ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਇਸ ਹਾਦਸੇ ਦੇ ਸੰਬੰਧ ’ਚ ਇੱਕ 66 ਸਾਲਾ ਔਰਤ ’ਤੇ ਅਸੁਰੱਖਿਅਤ ਮੋੜ ਲੈਣ ਦਾ ਦੋਸ਼ ਲਗਾਇਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਮੰਗਲਵਾਰ ਸ਼ਾਮੀਂ ਕਰੀਬ 4 ਵਜੇ ਬਿਸ਼ਪ ਸਟਰੀਟ ਉੱਤਰੀ ਅਤੇੱ ਕੋਨੇਸਟੋਗਾ ਬੁਲੇਵਾਰਡ ਖੇਤਰ ’ਚ ਵਾਪਰਿਆ। ਪੁਲਿਸ ਮੁਤਾਬਕ ਜਾਂਚ ਤੋਂ ਪਤਾ ਲੱਗਾ ਹੈ ਕਿ ਸਕੂਲੀ ਬੱਸ ਨਾਲ ਟੱਕਰ ’ਚ ਸ਼ਾਮਿਲ ਇੱਕ ਐੱਸ. ਯੂ. ਵੀ. ਦੇ ਡਰਾਈਵਰ ਨੇ ਸਕੂਲ ਬੱਸ ਦੇ ਅੱਗੇ ਮੋੜ ਲਿਆ ਅਤੇ ਉਸ ਨਾਲ ਟਕਰਾਅ ਗਈ।
ਹਾਦਸੇ ਦੇ ਸਮੇਂ ਸਕੂਲ ਬੱਸ ਦਾ ਡਰਾਈਵਰ, ਇੱਕ 66 ਸਾਲਾ ਵਿਅਕਤੀ, ਬਿਸ਼ਪ ਸਟਰੀਟ ਉੱਤਰੀ ’ਤੇ ਪੂਰਬ ਵੱਲ ਜਾ ਰਿਹਾ ਸੀ। ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਹਾਦਸੇ ਦੇ ਸਮੇਂ ਬੱਸ ’ਚ 20 ਬੱਚੇ ਸਨ। ਹਾਲਾਂਕਿ ਟੱਕਰ ਦੇ ਨਤੀਜੇ ਵਜੋਂ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।


Filed under