● On air now · ਟੀਵੀ ਪੰਜਾਬ

Punjabi News · Since 2013

Breaking

ਪਿਕਅੱਪ ਵਲੋਂ ਟੱਕਰ ਮਾਰੇ ਜਾਣ ਕਾਰਨ ਦੋ ਬਜ਼ੁਰਗ ਜ਼ਖ਼ਮੀ

Toronto- ਸੋਮਵਾਰ ਸਵੇਰੇ ਟੋਰਾਂਟੋ ਦੇ ਪੱਛਮੀ ਸਿਰੇ ’ਤੇ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਦੋ ਬਜ਼ੁਰਗ ਜ਼ਖ਼ਮੀ ਹੋ ਗਏ। ਦੋਹਾਂ ਜ਼ਖ਼ਮੀਆਂ ’ਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਡਫਰਿਨ ਸਟਰੀਟ ਤੇ ਰਿਡੇਲ…


Toronto- ਸੋਮਵਾਰ ਸਵੇਰੇ ਟੋਰਾਂਟੋ ਦੇ ਪੱਛਮੀ ਸਿਰੇ ’ਤੇ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਦੋ ਬਜ਼ੁਰਗ ਜ਼ਖ਼ਮੀ ਹੋ ਗਏ। ਦੋਹਾਂ ਜ਼ਖ਼ਮੀਆਂ ’ਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਡਫਰਿਨ ਸਟਰੀਟ ਤੇ ਰਿਡੇਲ ਐਵਨਿਊ ਇਲਾਕੇ ’ਚ ਸੋਮਵਾਰ ਸਵੇਰੇ ਕਰੀਬ 10.15 ਵਜੇ ਵਾਪਰਿਆ। ਹਾਦਸੇ ਬਾਰੇ ਜਾਣਕਾਰੀ ਮਿਲਣ ਮਗਰੋਂ ਐਮਰਜੈਂਸੀ ਅਮਲਾ ਤੁਰੰਤ ਮੌਕੇ ’ਤੇ ਪਹੁੰਚਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਦੋ ਰਾਹਗੀਰ, ਜਿਨ੍ਹਾਂ ਦੀ ਉਮਰ 84 ਤੇ 79 ਸਾਲ ਸੀ, ਰਿਡੇਲ ਐਵਨਿਊ ਉੱਤੇ ਡਫਰਿਨ ਸਟਰੀਟ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਇੰਟਰਸੈਕਸ਼ਨ ਦੇ ਦੱਖਣ ਵੱਲ ਟੌਇਟਾ ਪਿੱਕਅੱਪ ਟਰੱਕ ਦੇ ਡਰਾਈਵਰ ਨੇ ਦੋਹਾਂ ਨੂੰ ਟੱਕਰ ਮਾਰ ਦਿੱਤੀ।
84 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਹੈ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉੱਥੇ ਹੀ ਹਾਦਸੇ ’ਚ ਜ਼ਖ਼ਮੀ ਹੋਏ ਦੂਜੇ ਰਾਹਗੀਰ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਹਾਦਸੇ ਤੋਂ ਬਾਅਦ ਪਿੱਕਅੱਪ ਟਰੱਕ ਦਾ 66 ਸਾਲਾ ਵਿਅਕਤੀ ਮੌਕੇ ਉੱਤੇ ਹੀ ਮੌਜੂਦ ਰਿਹਾ। ਜਾਂਚ ਲਈ ਕੁਝ ਸਮੇਂ ਲਈ ਸੜਕਾਂ ਬੰਦ ਕੀਤੀਆਂ ਗਈਆਂ ਸਨ ਪਰ ਬਾਅਦ ’ਚ ਇਨ੍ਹਾਂ ਨੂੰ ਖੋਲ੍ਹ ਦਿੱਤਾ ਗਿਆ।


Filed under