ਆਖਿਰਕਾਰ ਮੰਨ ਗਈ ਮਾਨ ਸਰਕਾਰ , ਕਿਸਾਨ ਚੁੱਕਣਗੇ ਧਰਨਾ

ਚੰਡੀਗੜ੍ਹ- ਕਿਸਾਨਾ ਨੂੰ ਪੰਜਾਬ ਭਰ ਤੋਂ ਚੰਡੀਗੜ੍ਹ ਸੱਦ ਕੇ , ਧਰਨਾ ਲਵਾਉਣ ਅਤੇ ਟੈ੍ਰਕਟਰ ਮਾਰਚ ਤੋਂ ਬਾਅਦ ਤਿੰਨ ਘੰਟਿਆ ਦੀ ਕਿਸਾਨਾ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾ ਦੀਆਂ ਮੰਗਾ ਮੰਨ ਲਈਆਂ ਹਨ ।ਕਿਸਾਨਾ ਦੀ 13 ਵਿਚੋਂ 12 ਮੰਗਾ ‘ਤੇ ਸਰਕਾਰ ਨਾਲ ਸਹਿਮਤੀ ਬਣ ਗਈ ਹੈ ।

ਲੰਮੀ ਜਦੋਜਹਿਦ ਤੋਂ ਬਾਅਦ ਕਿਸਾਨਾ ਦੀ ਸਰਕਾਰ ਨਾਲ ਬੈਠਕ ਤੈਅ ਹੋਈ । ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਸਮੇਤ ਹੋਰਨਾ ਅਧਿਕਾਰੀਆਂ ਨੇ ਪੰਜਾਬ ਦੀਆਂ 23 ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ । ਕਿਸਾਨਾ ਨੇ ਸਰਕਾਰ ਅੱਗੇ ਆਪਣੀਆਂ ਜਾਇਜ਼ ਮੰਗਾ ਨੂੰ ਰਖਿਆ । ਸਰਕਾਰ ਵਲੋਂ ਕਈ ਮੁੱਦਿਆਂ’ਤੇ ਕਿਸਾਨਾ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ,ਪਰ ਕਿਸਾਨ ਟਸ ਤੋਂ ਮਸ ਨਾ ਹੋਏ ।ਤਿੰਨ ਘੰਟੇ ਦੀ ਲੰਮੀ ਬੈਠਕ ਤੋਂ ਬਾਅਦ ਸਰਕਾਰ ਅਤੇ ਕਿਸਾਨਾ ਵਿਚਾਲੇ ਸਹਿਮਤੀ ਬਣ ਗਈ ।

ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ ।