● On air now · ਟੀਵੀ ਪੰਜਾਬ

Punjabi News · Since 2013

Breaking

ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ‘ਚ ਪਿਤਾ ਵੱਲੋਂ ਪੁੱਤ ਦੀ ਹੱਤਿਆ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਵਿਚ ਬੀਤੀ ਰਾਤ ਇਕ ਪਿਤਾ ਨੇ ਘਰੇਲੂ ਪ੍ਰੇਸ਼ਾਨੀਆਂ ਦੇ ਕਾਰਨ ਆਪਣੇ ਹੀ 22 ਸਾਲਾ ਪੁੱਤਰ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦਾ ਨਾਮ ਸਾਵਣ ਸਿੰਘ ਸੀ ਅਤੇ ਦੇਰ…


ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਵਿਚ ਬੀਤੀ ਰਾਤ ਇਕ ਪਿਤਾ ਨੇ ਘਰੇਲੂ ਪ੍ਰੇਸ਼ਾਨੀਆਂ ਦੇ ਕਾਰਨ ਆਪਣੇ ਹੀ 22 ਸਾਲਾ ਪੁੱਤਰ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦਾ ਨਾਮ ਸਾਵਣ ਸਿੰਘ ਸੀ ਅਤੇ ਦੇਰ ਰਾਤ ਪਿਤਾ ਤੇ ਬੇਟੇ ਵਿਚ ਕਿਸੇ ਗੱਲ ਨੂੰ ਲੈਕੇ ਹੋਈ ਕਹਾ ਸੁਣੀ ਤੋਂ ਬਾਅਦ, ਪਿਤਾ ਨੇ ਆਪਣੇ ਪੁੱਤਰ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਪੁੱਤਰ ਆਪਣੇ ਪਿਤਾ ਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ। ਪਿਤਾ ਬੋਹੜ ਸਿੰਘ ਰੋਜ਼ਾਨਾ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸਦਾ ਪੁੱਤਰ ਸਾਵਣ ਸਿੰਘ ਆਪਣੇ ਪਿਤਾ ਦੀ ਇਸ ਆਦਤ ਨੂੰ ਪਸੰਦ ਨਹੀਂ ਸੀ ਕਰਦਾ, ਜਿਸ ਕਾਰਨ ਪੁੱਤਰ ਹਰ ਰੋਜ਼ ਆਪਣੇ ਪਿਤਾ ਨੂੰ ਸ਼ਰਾਬ ਪੀਣ ਤੋਂ ਰੋਕਦਾ ਸੀ।

ਇਸ ਕਰਕੇ ਘਰ ਵਿਚ ਕਲੇਸ਼ ਰਹਿੰਦਾ ਸੀ। ਇਸੇ ਗੱਲ ਨੂੰ ਲੈਕੇ ਹੋਈ ਕਹਾ ਸੁਣੀ ਤੋਂ ਬਾਅਦ ਸਾਵਣ ਸਿੰਘ ਆਪਣੇ ਕਮਰੇ ਵਿਚ ਚਲਾ ਗਿਆ ਅਤੇ ਟੀਵੀ ਵੇਖਣਾ ਸ਼ੁਰੂ ਕਰ ਦਿੱਤਾ, ਫਿਰ ਅਚਾਨਕ ਗੁੱਸੇ ਵਿਚ ਆਏ ਪਿਤਾ ਨੇ ਆਪਣੀ 12 ਬੋਰ ਦੀ ਬੰਦੂਕ ਨਾਲ ਆਪਣੇ ਪੁੱਤਰ ‘ਤੇ ਗੋਲੀ ਚਲਾ ਦਿੱਤੀ ਅਤੇ ਉਸਦੀ ਮੌਕੇ’ ਤੇ ਹੀ ਮੌਤ ਹੋ ਗਈ।

ਥਾਣਾ ਕੁਲਗੜੀ ਦੇ ਐਸਐਚਓ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਪਿਤਾ ਬੋਹੜ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ

 


Filed under