ਬੈਂਕਾਕ ਤੋਂ ਆ ਰਹੀ ਫਲਾਈਟ ‘ਚ ਭੀੜੇ ਯਾਤਰੀ, ਵੇਖਦੇ ਰਹਿ ਗਏ ਕਰੂ ਮੈਂਬਰ

ਡੈਸਕ- ਜਹਾਜ਼ਾਂ ‘ਚ ਹੁਣ ਲੜਾਈਆਂ ਦੇ ਕਿੱਸੇ ਆਮ ਹੋਣ ਲੱਗ ਪਏ ਹਨ ।ਪਹਿਲਾਂ ਟ੍ਰੇਨਾਂ ਅਤੇ ਬੱਸਾਂ ਚ ਯਾਤਰੀਆਂ ਅਕਸਰ ਭੀੜਦੇ ਹੋਏ ਵੇਖੇ ਜਾਂਦੇ ਸਨ । ਪਰ ਹੁਣ ਹਵਾਈ ਦੇ ਵਿੱਚ ਅਜਿਹੀਆਂ ਹਰਕਤਾਂ ਵੇਖਣ ਨੂੰ ਮਿਲ ਰਹੀਆਂ ਹਨ । ਬੈਂਕਾਕ ਤੋਂ ਕੋਲਕਾਤਾ ਜਾ ਰਹੀ ਫਲਾਈਟ’ਚ ਭਾਰਤੀ ਯਾਤਰੀਆਂ ਵਿਚਾਲੇ ਝੜਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਥਾਈ ਸਮਾਈਲ ਏਅਰਵੇਜ਼ ਦੇ ਜਹਾਜ਼ ‘ਚ ਸਵਾਰ ਦੋ ਯਾਤਰੀਆਂ ਦੀ ਆਪਸ ‘ਚ ਬਹਿਸ ਹੋ ਜਾਂਦੀ ਹੈ ਅਤੇ ਇਸ ਨੂੰ ਦੇਖਦੇ ਹੀ ਹੰਗਾਮਾ ਸ਼ੁਰੂ ਹੋ ਜਾਂਦਾ ਹੈ, ਥੱਪੜ ਮਾਰਨ ਲੱਗ ਜਾਂਦੇ ਹਨ। ਫਲਾਈਟ ਕਰੂ ਨੂੰ ਦਖਲ ਦੇਣਾ ਪਿਆ। ਜਹਾਜ਼ ਵਿਚ ਸਵਾਰ ਇਕ ਯਾਤਰੀ ਨੇ ਇਸ ਘਟਨਾ ਨੂੰ ਆਪਣੇ ਫੋਨ ਵਿਚ ਰਿਕਾਰਡ ਕਰ ਲਿਆ ਅਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ।

ਜਹਾਜ਼ ਵਿਚ ਸਵਾਰ ਯਾਤਰੀ ਦੀ ਸੋਸ਼ਲ ਮੀਡੀਆ ਪੋਸਟ ਦੇ ਅਨੁਸਾਰ, ਇਹ ਘਟਨਾ 26 ਦਸੰਬਰ ਨੂੰ ਵਾਪਰੀ, ਇਸ ਤੋਂ ਠੀਕ ਪਹਿਲਾਂ ਕਿ ਜਹਾਜ਼ ਟੇਕਆਫ ਲਈ ਰਨਵੇ ‘ਤੇ ਜਾ ਰਿਹਾ ਸੀ। ਉਹ ਆਪਣੀ ਮਾਂ ਨਾਲ ਕੋਲਕਾਤਾ ਜਾ ਰਿਹਾ ਸੀ। ਉਸ ਨੇ ਲਿਖਿਆ ਕਿ ਉਹ ਆਪਣੀ ਮਾਂ ਨੂੰ ਲੈ ਕੇ ਚਿੰਤਤ ਸੀ, ਜੋ ਉਸ ਸੀਟ ਦੇ ਕੋਲ ਬੈਠੀ ਸੀ ਜਿੱਥੇ ਝੜਪ ਹੋ ਰਹੀ ਸੀ। ਬਾਅਦ ਵਿੱਚ, ਹੋਰ ਯਾਤਰੀਆਂ ਅਤੇ ਏਅਰ ਹੋਸਟੈਸ ਨੇ ਝੜਪ ਵਿੱਚ ਸ਼ਾਮਲ ਲੋਕਾਂ ਨੂੰ ਸ਼ਾਂਤ ਕੀਤਾ। ਜਹਾਜ਼ ਮੰਗਲਵਾਰ ਤੜਕੇ ਕੋਲਕਾਤਾ ਪਹੁੰਚਿਆ। ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਕੋਲਕਾਤਾ ਦੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਲੈਂਡਿੰਗ ਤੋਂ ਬਾਅਦ ਝੜਪ ਵਿੱਚ ਸ਼ਾਮਲ ਯਾਤਰੀਆਂ ਦੇ ਦੁਰਵਿਵਹਾਰ ਬਾਰੇ ਸੂਚਿਤ ਕੀਤਾ ਗਿਆ ਸੀ ਜਾਂ ਨਹੀਂ।