● On air now · ਟੀਵੀ ਪੰਜਾਬ

Punjabi News · Since 2013

Breaking

ਕਾਂਗਰਸੀ ਸਰਪੰਚ ਨੇ ਚਲਾਈਆਂ ਗੋਲੀਆਂ ,ਤਿੰਨ ਦੀ ਮੌਤ

ਗੁਰਦਾਸਪੁਰ- ਗੁਰਦਾਸਪੁਰ ਤੋਂ ਗੋਲੀ ਚੱਲਣ ਦੀ ਖਬਰ ਸਾਹਮਨੇ ਆਈ ਹੈ ।ਇੱਥੋਂ ਦੇ ਫੂਲੜਾ ਪਿੰਡ ‘ਚ ਦੋ ਧਿਰ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜ ਪਏ ।ਇਸ ਦੌਰਾਨ ਇਕ ਪੱਖ ਵਲੋਂ ਫਾਇਰਿੰਗ ਕਰ ਦਿੱਤੀ ਗਈ ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ…


ਗੁਰਦਾਸਪੁਰ- ਗੁਰਦਾਸਪੁਰ ਤੋਂ ਗੋਲੀ ਚੱਲਣ ਦੀ ਖਬਰ ਸਾਹਮਨੇ ਆਈ ਹੈ ।ਇੱਥੋਂ ਦੇ ਫੂਲੜਾ ਪਿੰਡ ‘ਚ ਦੋ ਧਿਰ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜ ਪਏ ।ਇਸ ਦੌਰਾਨ ਇਕ ਪੱਖ ਵਲੋਂ ਫਾਇਰਿੰਗ ਕਰ ਦਿੱਤੀ ਗਈ ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ।ਮਿਲੀ ਜਾਣਕਾਰੀ ਮੁਤਾਬਿਕ ਗੋਲੀਆਂ ਚਲਾਉਣ ਵਾਲਾ ਪਿੰਡ ਦਾ ਮੌਜੂਦਾ ਕਾਂਗਰਸੀ ਸਰਪੰਚ ਹੈ ।ਭੈਣੀ ਮੀਆਂ ਖਾਂ ਥਾਣਾ ਖੇਤਰ ਦੇ ਪਿੰਡ ਫੂਲੜਾ ‘ਚ ਇਹ ਵਾਰਦਾਤ ਜ਼ਮੀਨ ਦੇ ਝਗੜੈ ਨੂੰ ਲੈ ਕੇ ਹੋਈ ।ਤਿੰਨੋ ਮਿਰਤਕ ਇਕ ਹੀ ਪੱਖ ਦੇ ਦੱਸੇ ਜਾ ਰਹੇ ਨੇ ‘ਮ੍ਰਿਤਕਾ ਦੀ ਪਛਾਣ ਨਿਸ਼ਾਨ ਸਿੰਘ ਅਤੇ ਸੁਖਰਾਜ ਸਿੰਘ ਵਜੋਂ ਹੋਈ ਹੈ ਜਦਕਿ ਇਕ ਦੀ ਸ਼ਿਨਾਖਤ ਅਜੇ ਤਕ ਨਹੀਂ ਹੋ ਪਾਈ ਹੈ ।ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।


Filed under