ਜਲੰਧਰ- ਫਗਵਾੜਾ ਦੇ ਵਿੱਚ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾ ਵਲੋ ਬਾਈਕ ‘ਤੇ ਹੀ ਜਾ ਰਹੇ ‘ਆਪ’ ਨੇਤਾ ਨੂੰ ਗੋਲੀ ਮਾਰਨ ਦੀ ਖਬਰ ਮਿਲੀ ਹੈ ।ਵਾਰਦਾਤ ਮਿਹਟਾ ਬਾਈਪਾਸ ‘ਤੇ ਵਾਪਰੀ ਹੈ ।ਘਟਨਾ ਵੇਲੇ ‘ਆਪ’ ਨੇਤਾ ਵਿਪਨ ਕੁਮਾਰ ਉਰਫ ਗੋਰਾ ਪੁੱਤਰ ਬਿੱਲੂ ਰਾਮ ਨਿਵਾਸੀ ਹਰਦਾਸਪੁਰ ਮੋਟਰ ਸਾਈਕਲ ‘ਤੇ ਇਕੱਲਾ ਹੀ ਜਾ ਰਹੀ ਸੀ ।ਜਦੋਂ ਪਿੱਛੋ ਆਏ ਦੌ ਨੋਜਵਾਨਾਂ ਨੇ ਦੇਸੀ ਕੱਟੇ ਨਾਲ ਉਸ’ਤੇ ਗੋਲੀ ਚਲਾ ਦਿੱਤੀ ।
ਫੱਟੜ ਹੋਏ ਨੌਜਵਾਨ ਨੂੰ ਤੁਰੰਤ ਹੀ ਫਗਵਾੜਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ।ਜ਼ਖਮੀ ਦੀ ਹਾਲਤ ਨੂੰ ਵੇਖਦਿਆਂ ਹੋਇਆ ਉਸਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ । ਵਾਰਦਾਤ ਦੇ ਅਸਲ ਕਾਰਣਾ ਬਾਰੇ ਅਜੇ ਕੋਈ ਸਪਸ਼ਟ ਜਾਣਕਾਰੀ ਨਹੀ ਮਿਲੀ ਹੈ ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਹਨ ।ਪੁਲਿਸ ਵਲੋਂ ਇਲਾਕੇ ਚ ਨਾਕਾਬੰਦੀ ਕਰ ਦਿੱਤੀ ਗਈ ਹੈ ।
Filed under

