● On air now · ਟੀਵੀ ਪੰਜਾਬ

Punjabi News · Since 2013

Breaking

ਸਨਸਨੀ: 8 ਸਾਲਾ ਬੱਚੇ ਦਾ ਹਮ ਉਮਰ ਦੋਸਤਾਂ ਨੇ ਹੀ ਕੀਤਾ ਕਤਲ, ਛੱਪੜ ਸੁੱਟੀ ਲਾਸ਼

ਪਾਕਿਸਤਾਨ- ਲਾਹੌਰ ਦੇ ਨੇੜੇ ਪਿੰਡ ਬਾਦੂ ਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅੱਠ ਸਾਲਾਂ ਦੇ ਬੱਚੇ ਦਾ ਕਤਲ ਉਸੇ ਦੇ ਹਮ ਉਮਰ 2 ਦੋਸਤਾਂ ਨੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਛੱਪੜ ਵਿਚ ਸੁੱਟ ਦਿੱਤਾ। ਕਤਲ ਦੇ ਮਾਮਲੇ ’ਚ…


ਪਾਕਿਸਤਾਨ- ਲਾਹੌਰ ਦੇ ਨੇੜੇ ਪਿੰਡ ਬਾਦੂ ਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅੱਠ ਸਾਲਾਂ ਦੇ ਬੱਚੇ ਦਾ ਕਤਲ ਉਸੇ ਦੇ ਹਮ ਉਮਰ 2 ਦੋਸਤਾਂ ਨੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਛੱਪੜ ਵਿਚ ਸੁੱਟ ਦਿੱਤਾ। ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਦੋਸ਼ੀਆਂ ’ਚ ਇਕ ਅੱਠ ਸਾਲਾਂ ਅਤੇ ਦੂਜਾ 10 ਸਾਲ ਦਾ ਹੈ। ਇਹ ਦੋਵੇਂ ਮ੍ਰਿਤਕ ਬੱਚੇ ਦੇ ਗੁਆਂਢੀ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਸਰਹੱਦ ਪਾਰ ਤੋਂ ਸੂਤਰਾਂ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ 6 ਅਪ੍ਰੈਲ ਨੂੰ ਪਿੰਡ ਬਾਦੂ ’ਚ ਇਕ ਅੱਠ ਸਾਲਾਂ ਬੱਚਾ ਮਹੀਨ ਲਾਪਤਾ ਹੋ ਗਿਆ। ਇਸ ਸਬੰਧੀ ’ਚ ਪੁਲਸ ਨੂੰ ਰਿਪੋਰਟ ਵੀ ਦਰਜ ਕਰਵਾਈ ਗਈ ਪਰ ਕਾਫ਼ੀ ਸਮਾਂ ਮਹੀਨ ਦਾ ਕੁਝ ਪਤਾ ਨਹੀਂ ਲੱਗਾ। ਕੁਝ ਦਿਨਾਂ ਬਾਅਦ ਉਸ ਦੀ ਲਾਸ਼ ਇਕ ਛੱਪੜ ’ਚ ਤੈਰਦੀ ਹੋਈ ਮਿਲੀ। ਬੱਚੇ ਦੀ ਲਾਸ਼ ਦੀ ਜਾਂਚ ਕਰਨ ’ਤੇ ਉਸ ਦੇ ਸਿਰ ’ਤੇ ਡੂੰਘੀ ਸੱਟ ਪਾਈ ਗਈ, ਜਿਸ ’ਤੇ ਪੁਲਸ ਨੇ ਇਸ ਮਾਮਲੇ ਦੀ ਛਾਣਬੀਨ ਕਰਨੀ ਸ਼ੁਰੂ ਕਰ ਦਿੱਤੀ।

ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਜਿਸ ਦਿਨ ਮਹੀਨ ਲਾਪਤਾ ਹੋਇਆ ਸੀ, ਉਸ ਦਿਨ ਉਹ ਆਪਣੇ ਗੁਆਂਢ ’ਚ ਰਹਿਣ ਵਾਲੇ ਆਪਣੇ ਦੋਸਤ ਅਲੀ ਸ਼ੇਰ (8) ਅਤੇ ਜੈਦ (10)ਨਾਲ ਖੇਡ ਰਿਹਾ ਸੀ। ਸ਼ੱਕ ਦੇ ਆਧਾਰ ’ਤੇ ਦੋਵਾਂ ਬੱਚਿਆਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਕੇ ਪੁੱਛਗਿਛ ਕੀਤੀ ਤਾਂ ਦੋਸ਼ੀ ਬੱਚਿਆਂ ਨੇ ਸਵੀਕਾਰ ਕੀਤਾ ਕਿ ਖੇਡਦੇ ਸਮੇਂ ਉਨ੍ਹਾਂ ਦਾ ਮਹੀਨ ਨਾਲ ਝਗੜਾ ਹੋ ਗਿਆ ਸੀ। ਅਸੀ ਉਸ ਦੇ ਸਿਰ ’ਤੇ ਇੱਟ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਛੱਪੜ ’ਚ ਸੁੱਟ ਦਿੱਤੀ ਸੀ। ਪੁਲਸ ਨੇ ਦੋਹਾਂ ਬੱਚਿਆਂ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਜੂਵੀਨਾਈਲ ਸ਼ੈਲਟਰ ਹੋਮ ਭੇਜ ਦਿੱਤਾ ਹੈ।

ਟੀਵੀ ਪੰਜਾਬ ਬਿਊਰੋ


Filed under