● On air now · ਟੀਵੀ ਪੰਜਾਬ

Punjabi News · Since 2013

Breaking

ਫੈਸਲੇ ਤੋਂ ਪਲਟੀ ਮਾਨ ਸਰਕਾਰ , ਗਿਆਨੀ ਹਰਪ੍ਰੀਤ ਦੀ ਸੁਰੱਖਿਆ ਕੀਤੀ ਵਾਪਿਸ

ਚੰਡੀਗੜ੍ਹ- ਪੰਜਾਬ ਦੀ ਮਾਨ ਸਰਕਾਰ ਇਕ ਵਾਰ ਫਿਰ ਤੋਂ ਆਪਣੇ ਫੈਸਲੇ ਤੋਂ ਪਲਟ ਗਈ ਹੈ ।ਇਸ ਵਾਰ ਮੁੱਦਾ ਸੁਰੱਖਿਆ ਵਾਪਸੀ ਦਾ ਹੈ ।ਮਾਨ ਸਰਕਾਰ ਹਰ ਮਹੀਨੇ ਆਪਣੇ ਕਹਿ ਤੋਂ ਯੂ-ਟਰਨ ਲੈ ਰਹੀ ਹੈ । ਪੰਜਾਬ ਸਰਕਾਰ ਵੱਲੋਂ ਅੱਜ ਸਵੇਰੇ ਸ੍ਰੀ…


ਚੰਡੀਗੜ੍ਹ- ਪੰਜਾਬ ਦੀ ਮਾਨ ਸਰਕਾਰ ਇਕ ਵਾਰ ਫਿਰ ਤੋਂ ਆਪਣੇ ਫੈਸਲੇ ਤੋਂ ਪਲਟ ਗਈ ਹੈ ।ਇਸ ਵਾਰ ਮੁੱਦਾ ਸੁਰੱਖਿਆ ਵਾਪਸੀ ਦਾ ਹੈ ।ਮਾਨ ਸਰਕਾਰ ਹਰ ਮਹੀਨੇ ਆਪਣੇ ਕਹਿ ਤੋਂ ਯੂ-ਟਰਨ ਲੈ ਰਹੀ ਹੈ । ਪੰਜਾਬ ਸਰਕਾਰ ਵੱਲੋਂ ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅੱਧੀ ਸੁਰੱਖਿਆ ਵਾਪਸ ਲੈ ਲਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸਾਰੀ ਹੀ ਸੁਰੱਖਿਆ ਲਈ ਲਗਾਏ ਗਏ ਮੁਲਾਜ਼ਮ ਵਾਪਸ ਕਰ ਦਿੱਤੇ ਸਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਜਥੇਦਾਰ ਦੀ ਸਕਿਉਰਿਟੀ ਵਜੋਂ ਤਾਇਨਾਤ ਕਰ ਦਿੱਤਾ ਸੀ।ਇਸ ਦੀ ਜਾਣਕਾਰੀ ਖੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਵੀਟ ਕਰਕੇ ਦਿੱਤੀ।

ਬਾਅਦ ਦੁਪਹਿਰ ਪੰਜਾਬ ਸਰਕਾਰ ਨੇ ਫਿਰ ਤੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਦੀ ਸਕਿਉਰਿਟੀ ਨੂੰ ਬਹਾਲ ਕਰ ਦਿੱਤਾ ਜਿਸ ਤੋਂ ਬਾਅਦ ਇਕ ਵਾਰ ਫਿਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਕਿਉਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਉਨ੍ਹਾਂ ਦੀ ਸਕਿਉਰਿਟੀ ਮੁਡ਼ ਤੋਂ ਬਹਾਲ ਕਰ ਦਿੱਤੀ ਹੈ ਪਰ ਉਹ ਹੁਣ ਇਹ ਸੁਰੱਖਿਆ ਕਰਮੀ ਨਹੀਂ ਲੈਣਗੇ। ਉਨ੍ਹਾਂ ਨੂੰ ਸਰਕਾਰ ਸੁਰੱਖਿਆ ਦੀ ਲੋੜ ਨਹੀਂ ਕਿਉਂਕਿ ਐਸਜੀਪੀਸੀ ਨੇ ਉਨ੍ਹਾਂ ਦੀ ਸੁਰੱਖਿਆ ਲਈ 4 ਮੁਲਾਜ਼ਮ ਅਤੇ ਇਕ ਮੀਤ ਮੈਨੇਜਰ ਤਾਇਨਾਤ ਕਰ ਦਿੱਤੇ ਹਨ। ਉਨ੍ਹਾਂ ਸੁਰੱਖਿਆ ਵਾਪਸ ਲਏ ਜਾਣ ’ਤੇ ਕਿਹਾ ਸੀ ਕਿ ਉਨ੍ਹਾਂ ਨੂੰ ਅੱਧੀ ਸੁਰੱਖਿਆ ਵੀ ਨਹੀਂ ਚਾਹੀਦੀ। ਸਿੱਖ ਨੌਜਵਾਨ ਉਨ੍ਹਾਂ ਦੀ ਸੁਰੱਖਿਆ ਕਰਨ ਦੇ ਕਾਬਲ ਹਨ।


Filed under