Punjabi News Canada


ਗੋਲਡੀ ਬਰਾੜ ਨੇ ਮੀਡੀਆ ‘ਚ ਕੀਤਾ ਫੋਨ, ਕਹਿੰਦਾ ‘ਝੂਠ ਬੋਲਦੈ ਸੀ.ਐੱਮ, ਮੈਂ ਆਜ਼ਾਦ ਹਾਂ’

ਜਲੰਧਰ- ਮਸ਼ਹੂਰ ਗੈਂਗਸਟਰ ਗੋਲਡੀ ਬਰਾੜ ਨੇ ਇਕ ਮੀਡੀਆ ਅਦਾਰੇ ਦੇ ਪੱਤਰਕਾਰ ਨੂੰ ਫੋਨ ਕਰਕੇ ਆਪਣੀ ਗ੍ਰਿਫਤਾਰੀ ਦੇ ਰਾਜ਼ ਦਾ ਪਰਦਾਫਾਸ਼ ਕੀਤਾ ਹੈ ।ਬਰਾੜ ਦਾ ਕਹਿਣਾ ਹੈ ਕਿ ਉਸ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ।ਮੀਡੀਆ ‘ਚ ਝੂਠੀ ਖਬਰ ਚਲ ਰਹੀ ਹੈ ।ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਜਨਤਾ ਨਾਲ ਝੂਠ ਬੋਲਿਆ ਹੈ । ਗੋਲਡੀ ਮੁਤਾਬਿਕ ਉਹ ਆਪਣੇ ਆਪ ਨੂੰ ਗੋਲੀ ਮਾਰ ਲੈਣਗੇ ਪਰ ਕਦੇ ਵੀ ਪੁਲਿਸ ਦੇ ਹੱਥ ਨਹੀਂ ਆਉਣਗੇ ।

ਖਬਰ ਸੀ ਕਿ ਲੰਡਾ ਹਰੀਕੇ ਦੀ ਮੁਖਬਰੀ ‘ਤੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਹੋਈ ਹੈ ।ਬਰਾੜ ਦੇ ਨਾਲ ਫੋਨ ‘ਤੇ ਲੰਡਾ ਹਰੀਕੇ ਵੀ ਸੀ । ਉਸਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਝੂਠੀ ਖਬਰ ਫੈਲਾਈ ਜਾ ਰਹੀ ਹੈ ।ਆਪਣੀ ਗੱਲਬਾਤ ਦੌਰਾਨ ਬਰਾੜ ਅਤੇ ਲੰਡਾ ਬਲਕੌਰ ਸਿੰਘ ਦੇ ਖਿਲਾਫ ਬੋਲਦੇ ਦਿਖਾਈ ਦਿੱਤੇ ।ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਦੀ ਖਬਰ ਸੁਣ ਕੇ ਬਲਕੌਰ ਸਿੰਘ ਕਾਫੀ ਖੁਸ਼ ਸੀ ,ਪਰ ਉਹ ਇਨਾਮ ਦੇ ਦੋ ਕਰੋੜ ਦੇਣ ਤੋਂ ਮੁਕਰ ਗਏ ਹਨ ।

ਗੋਲਡੀ ਬਰਾੜ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਕੈਨੇਡਾ ਅਤੇ ਅਮਰੀਕਾ ਚ ਨਹੀਂ ਹੈ ।ਉਹ ਕਿਸੇ ਹੋਰ ਸੁਰੱਖਿਅਤ ਥਾਂ ‘ਤੇ ਹੈ । ਬਰਾੜ ਦਾ ਕਹਿਣਾ ਹੈ ਕਿ ਉਹ ਆਪਣੇ ਕੋਲ ਹਰ ਵੇਲੇ ਪਿਸਤੌਲ ਰਖਦਾ ਹੈ । ਜਿਸ ਦਿਨ ਪੁਲਿਸ ਨੇ ਉਸ ਨੂੰ ਘੇਰਾ ਪਾਇਆ ਤਾਂ ਉਹ ਆਪ ਹੀ ਆਪਣੇ ਆਪ ਨੂੰ ਗੋਲੀ ਮਾਰ ਲਵੇਗਾ ।


ਹੋਰ ਖ਼ਬਰਾਂ