ਸਮਝੌਤੇ ਲਈ ਮੂਸੇਵਾਲਾ ਨੇ ਦਿੱਤਾ ਸੀ ਦੋ ਕਰੋੜ ਦਾ ਆਫਰ- ਗੋਲਡੀ ਬਰਾੜ

ਜਲੰਧਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਆਪਣੇ ਕਤਲ ਦਾ ਪਹਿਲਾਂ ਤੋਂ ਹੀ ਖਦਸ਼ਾ ਸੀ । ਇਸੇ ਕਾਰਣ ਹੀ ਵਿੱਕੀ ਮਿੱਢੂਖੇੜਾ ਦੇ ਕਤਲ ਤੋਂ ਬਾਅਦ ਉਹ ਜਾਨ ਬਚਾਉਣ ਲਈ ਤਰਲੇ ਮਾਰਦਾ ਰਿਹਾ ।ਆਪਣੀ ਜ਼ਿੰਦਗੀ ਬਚਾਉਣ ਲਈ ਸਿੱਧੂ ਨੇ ਮੁਕਤਸਰ ਦੇ ਮੁੰਡਿਆ ਰਾਹੀਂ ਸਮਝੌਤੇ ਦਾ ਆਫਰ ਕੀਤਾ ਸੀ । ਸਿੱਧੂ ਨੇ ਦੋ ਕਰੋੜ ਦੇ ਬਦਲੇ ਦੁਸ਼ਮਣੀ ਖਤਮ ਕਰਨ ਦੀ ਗੱਲ ਕੀਤੀ ਸੀ ।ਇਹ ਖੁਲਾਸਾ ਕੀਤਾ ਹੈ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਨੇ । ਇਕ ਵੀਡੀਓ ਜਾਰੀ ਕਰਕੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ।

ਗੋਲਡੀ ਬਰਾੜ ਮੁਤਾਬਿਕ ਵਿੱਕੀ ਮਿੱਢੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਨੇ ਉਨ੍ਹਾਂ ਕਈ ਵਾਰ ਤਰਲੇ ਪਾਏ । ਪਰ ਉਨ੍ਹਾਂ ਨੇ ਪੈਸੇ ਦੇ ਬਦਲੇ ਕੋਈ ਸਮਝੋਤਾ ਨਹੀਂ ਕੀਤਾ ।ਮੂਸੇਵਾਲਾ ਦੇ ਕਤਲ ਤੋਂ ਬਾਅਦ ਜਾਰੀ ਨਵੇਂ ਗੀਤ ਐੱਸ.ਵਾਈ.ਐੱਲ ‘ਤੇ ਵੀ ਗੋਲਡੀ ਬਰਾੜ ਨੇ ਭੜਾਸ ਕੱਢੀ ਹੈ । ਬਰਾੜ ਮੁਤਾਬਿਕ ਆਪਣੇ ਆਪ ਨੂੰ ਪੰਜਾਬ ਦੇ ਪਾਣੀ ਦਾ ਰਾਖਾ ਦੱਸਣ ਵਾਲੇ ਮੂਸੇਵਾਲਾ ਨੇ ਉਹੀ ਕਾਂਗਰਸ ਦਾ ਸਾਥ ਦਿੱਤਾ ਜੋਕਿ ਇਸ ਮਾਮਲੇ ਲਈ ਜ਼ਿੰਮੇਵਾਰ ਹੈ ।ਗੋਲਡੀ ਦਾ ਕਹਿਣਾ ਹੈ ਕਿ ਮੂਸੇਵਾਲਾ ਦੇ ਗਾਣੇ ਚੱਲਣ ਦਾ ਮਤਲਬ ਇਹ ਨਹੀਂ ਕੀ ਉਹ ਦੋਸ਼ੀ ਨਹੀਂ ਹੈ ।