ਹਰਿਆਣਾ ਨੇ ਹਾਂਸੀ ਬੁਟਾਨਾ ਨਹਿਰ ਦੀ ਕੀਤੀ ਮੰਗ ,ਪੰਜਾਬ ਖਿਲਾਫ ਮਤਾ ਪੇਸ਼

ਚੰਡੀਗੜ੍ਹ- ਹਰਿਆਣਾ ਦੀ ਖੱਟਰ ਸਰਕਾਰ ਨੇ ਚੰਡੀਗੜ੍ਹ ‘ਤੇ ਆਪਣਾ ਹੱਕ ਜਮਾਇਆ ਹੈ ।ਬੀਤੇ ਦਿਨੀ ਪੰਜਾਬ ਦੀ ਮਾਨ ਸਰਕਾਰ ਵਲੋਂ ਪਾਸ ਕੀਤੇ ਗਏ ਮਤੇ ਦੇ ਵਿਰੋਧ ਚ ਹਰਿਆਣਾ ਸਰਕਾਰ ਨੇ ਵੀ ਸਦਨ ਚ ਮਤਾ ਪੇਸ਼ ਕੀਤਾ ਹੈ ।ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਧਾਨ ਸਭਾ ਚ ਮਤਾ ਪੇਸ਼ ਕੀਤਾ ।

ਮਨੋਹਰ ਲਾਲ ਖੱਟਰ ਵੋਂ ਪੇਸ਼ ਕੀਤੇ ਗਏ ਮਤੇ ਚ ਚੰਡੀਗੜ੍ਹ ਦੀ ਮੰਗ ਕੀਤੀ ਗਈ ਹੈ ।ਇਸਦੇ ਨਾਲ ਪੰਜਾਬ ਵਲੋਂ ਪਾਸ ਕੀਤੇ ਗਏ ਮਤੇ ਦਾ ਗੁਆਂਢੀ ਸੂਬੇ ਨੇ ਵਿਰੋਧ ਕੀਤਾ ਹੈ ।ਪਾਣੀ ਦੇ ਮੁੱਦੇ ‘ਤੇ ਅੱਗੇ ਵੱਧਦਿਆਂ ਹਰਿਆਣਾ ਐੱਸ.ਵਾਈ.ਐੱਲ ਨਹਿਰ ਦਾ ਮੁੱਦਾ ਵੀ ਚੁੱਕਿਆ ਹੈ ।ਹਰਿਆਣਾ ਦੇ ਪਾਣੀ ਰਹਿਤ ਇਲਾਕਿਆਂ ਲਈ ਹਾਂਸੀ ਬੁਟਾਨਾ ਨਹਿਰ ਦੀ ਮੰਗ ਕੀਤੀ ਗਈ ਹੈ ।ਬੀ.ਬੀ.ਐੱਮ.ਬੀ ਮੁੱਦੇ ‘ਤੇ ਹਰਿਆਣਾ ਨੇ ਕੇਂਦਰ ਸਰਕਾਰ ਨੂੰ ਸਦਭਾਵਨਾ ਬਨਾਉਣ ਵਾਲੇ ਫੈਸਲੇ ਲੈਣ ਦੀ ਅਪੀਲ ਕੀਤੀ ਹੈ ।ਖੱਟਰ ਦਾ ਕਹਿਣਾ ਹੈ ਕਿ ਹਰਿਆਣਾ ਦੇ ਮੁਲਾਜ਼ਮਾਂ ਦੀ ਮੌਜ਼ੁਦਗੀ ਖਤਮ ਕਰਨਾ ਕੇਂਦਰ ਸਰਕਾਰ ਦਾ ਗਲਤ ਫੈਸਲਾ ਹੈ ।ਉਨ੍ਹਾਂ ਕੇਂਦਰ ਸਰਕਾਰ ਨੂੰ ਆਪਣੇ ਫੈਸਲੇ ‘ਤੇ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਹੈ ।