● On air now · ਟੀਵੀ ਪੰਜਾਬ

Punjabi News · Since 2013

Breaking

ਹੋਲੇ ਮਹੱਲੇ ‘ਤੇ ਗਏ ਕਪੂਰਥਲਾ ਦੇ ਦੌ ਨੌਜਵਾਨ ਪਾਣੀ ‘ਚ ਰੁੜ੍ਹੇ, ਇੱਕ ਦੀ ਲਾਸ਼ ਬਰਾਮਦ

ਡੈਸਕ- ਹੋਲੇ ਮਹੱਲੇ ਤੋਂ ਮੰਦਭਾਗੀ ਖਬਰਾਂ ਦਾ ਆਉਣਾ ਜਾਰੀ ਹੈ । ਹੋਲੇ ਮਹੱਲੇ ਮੌਕੇ ਕਪੂਰਥਲਾ ਤੋਂ ਸ੍ਰੀ ਆਨੰਦਪੁਰ ਸਾਹਿਬ ਗਏ ਦੋ ਨੌਜਵਾਨ ਨਦੀ ਵਿਚ ਡੁੱਬ ਗਏ। ਇਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦੋਂ ਕਿ ਗੋਤਾਖੋਰਾਂ ਵੱਲੋਂ…


ਡੈਸਕ- ਹੋਲੇ ਮਹੱਲੇ ਤੋਂ ਮੰਦਭਾਗੀ ਖਬਰਾਂ ਦਾ ਆਉਣਾ ਜਾਰੀ ਹੈ । ਹੋਲੇ ਮਹੱਲੇ ਮੌਕੇ ਕਪੂਰਥਲਾ ਤੋਂ ਸ੍ਰੀ ਆਨੰਦਪੁਰ ਸਾਹਿਬ ਗਏ ਦੋ ਨੌਜਵਾਨ ਨਦੀ ਵਿਚ ਡੁੱਬ ਗਏ। ਇਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦੋਂ ਕਿ ਗੋਤਾਖੋਰਾਂ ਵੱਲੋਂ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਸਿਮਰਨ ਸਿੰਘ ਪੁੱਤਰ ਆਲਮ ਸਿੰਘ ਵਾਸੀ ਕੈਮਪੁਰਾ ਕਪੂਰਥਲਾ ਤੇ ਬੀਰ ਸਿੰਘ ਸਿਮਰਨ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਈਬਨ ਜ਼ਿਲ੍ਹਾ ਕਪੂਰਥਲਾ ਹੋਲਾ ਮਹੱਲਾ ਲਈ ਆਨੰਦਪੁਰ ਸਾਹਿਬ ਗਏ ਸਨ। ਦੇਰ ਰਾਤ ਦੋਵੇਂ ਨੌਜਵਾਨ ਬਾਥਰੂਮ ਜਾਣ ਦੇ ਬਾਅਦ ਨਦੀ ਕਿਨਾਰੇ ਹੱਥ ਧੋਣ ਲੱਗੇ ਕਿ ਅਚਾਨਕ ਸਿਮਰਨ ਸਿੰਘ ਦਾ ਪੈਰ ਫਿਸਲ ਗਿਆ ਤੇ ਉਹ ਨਦੀ ਵਿਚ ਡੁੱਬ ਗਿਆ।

ਇਸੇ ਦਰਮਿਆਨ ਉਸ ਦਾ ਸਾਥੀ ਬੀਰ ਸਿੰਘ ਸਿਮਮਰਨ ਨੂੰ ਬਚਾਉਣ ਗਿਆ ਤੇ ਉੁਸ ਦੇ ਨਾਲ ਹੀ ਡੁੱਬ ਗਿਆ। ਮੌਕੇ ‘ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਿਮਰਨ ਸਿੰਘ ਦੀ ਲਾਸ਼ ਨੂੰ ਬਾਹਰ ਕੱਢ ਲਿਆ ਹੈ ਜਦੋਂ ਕਿ ਬੀਰ ਸਿੰਘ ਸਿਮਰਨ ਦੀ ਤਲਾਸ਼ ਜਾਰੀ ਹੈ। ਘਟਨਾ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ ਤੇ ਉਹ ਮੌਕੇ ‘ਤੇ ਪਹੁੰਚ ਗਏ ਹਨ।


Filed under