ਵਟਸਐਪ ਦੇ ਉਪਭੋਗਤਾਵਾਂ ਲਈ ਜ਼ਰੂਰੀ ਖ਼ਬਰ

ਨਵੀਂ ਦਿੱਲੀ : ਵਟਸਐਪ ਦੇ ਉਪਭੋਗਤਾਵਾਂ ਦੀ ਵਧਦੀ ਗਿਣਤੀ ਦੇ ਨਾਲ, ਕਈ ਅਜਿਹੀਆਂ ਐਪਸ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪਿੰਕ ਵਟਸਐਪ ਦਾ ਨਵਾਂ ਸੰਸਕਰਣ ਦੱਸਿਆ ਜਾ ਰਿਹਾ ਹੈ।

ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸੂਚਨਾ ਮਿਲੀ ਹੈ ਤਾਂ ਥੋੜਾ ਸੁਚੇਤ ਹੋਣ ਦੀ ਲੋੜ ਹੈ। ਕਿਉਂਕਿ ਵਟਸਐਪ ਦਾ ਕੋਈ ਨਵਾਂ ਪਿੰਕ ਵਰਜ਼ਨ ਬਾਜ਼ਾਰ ‘ਚ ਨਹੀਂ ਆਇਆ ਹੈ। ਇਹ ਮੈਸੇਜ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਵਟਸਐਪ ਨੂੰ ਪਿੰਕ ਕਲਰ ‘ਚ ਬਦਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਮੈਸੇਜ ਵਿਚ ਇਕ ਲਿੰਕ ਵੀ ਯੂਜ਼ਰਸ ਨੂੰ ਫਾਰਵਰਡ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਾਈਬਰ ਮਾਹਰਾਂ ਨੇ ਗੁਲਾਬੀ ਵਟਸਐਪ ਦੇ ਲਿੰਕ ਤੇ ਕਲਿਕ ਨਾ ਕਰਨ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲਿੰਕ ‘ਤੇ ਕਲਿਕ ਕਰਦੇ ਹੋ ਤਾਂ ਤੁਹਾਡਾ ਫੋਨ ਹੈਕ ਹੋ ਸਕਦਾ ਹੈ, ਇਸਦੇ ਨਾਲ ਤੁਹਾਡਾ ਅਕਾਊਂਟ ਵੀ ਪ੍ਰਭਾਵਿਤ ਹੋ ਸਕਦਾ ਹੈ, ਸਾਈਬਰ ਮਾਹਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਸ ਤੋਂ ਬਾਅਦ ਤੁਸੀਂ ਵਟਸਐਪ ਦੀ ਵਰਤੋਂ ਨਹੀਂ ਕਰ ਸਕੋਗੇ।

ਟੀਵੀ ਪੰਜਾਬ ਬਿਊਰੋ