ਮਹਿਲਾ ਹਾਕੀ ਵਿਚ ਭਾਰਤ ਅਰਜਨਟੀਨਾ ਤੋਂ ਹਾਰਿਆ

ਟੋਕੀਓ : ਟੋਕੀਓ ਉਲੰਪਿਕ ਮਹਿਲਾ ਹਾਕੀ ਦੇ ਸੈਮੀ ਫਾਈਨਲ ਮੁਕਾਬਲੇ ਵਿਚ ਭਾਰਤ ਅਰਜਨਟੀਨਾ ਤੋਂ ਹਾਰ ਗਿਆ ਹੈ। ਹੁਣ ਭਾਰਤ ਦੀ ਟੀਮ ਨੂੰ ਕਾਂਸ਼ੀ ਦੇ ਮੈਡਲ ਲਈ ਮੁਕਾਬਲਾ ਕਰਨਾ ਪਵੇਗਾ। ਮੈਚ ਦਾ ਪਹਿਲਾ ਅੱਧ ਖ਼ਤਮ ਹੋਣ ਤੱਕ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ ‘ਤੇ ਸਨ ਪਰ ਬਾਅਦ ਵਿਚ ਅਰਜਨਟੀਨਾ ਦੀ ਟੀਮ ਨੇ ਇਕ ਹੋਰ ਗੋਲ ਕਰਕੇ 2-1 ਦੀ ਲੀਡ ਬਣਾ ਲਈ ਤੇ ਜਿੱਤ ਹਾਸਲ ਕੀਤੀ।

ਜਦੋਂ ਅਸੀਂ ਅਰਜਨਟੀਨਾ ਅਤੇ ਭਾਰਤ ਦੇ ਰਿਕਾਰਡਾਂ ‘ਤੇ ਨਜ਼ਰ ਮਾਰਦੇ ਹਾਂ, ਤਾਂ ਅਰਜਨਟੀਨਾ ਦਾ ਹੱਥ ਉੱਪਰ ਰਿਹਾ ਹੈ। ਅਰਜਨਟੀਨਾ ਦੀ ਮਹਿਲਾ ਟੀਮ ਨੇ ਸਿਡਨੀ 2000 ਅਤੇ ਲੰਡਨ 2012 ਵਿਚ ਚਾਂਦੀ ਦੇ ਤਗਮੇ ਜਿੱਤੇ ਸਨ ਪਰ ਅਜੇ ਤੱਕ ਸੋਨ ਤਮਗਾ ਹਾਸਲ ਨਹੀਂ ਕੀਤਾ ਹੈ।

ਟੀਵੀ ਪੰਜਾਬ ਬਿਊਰੋ