ਹੱਦੋਂ ਵੱਧ ਪਾਣੀ ਪੀਣ ਕਾਰਨ ਔਰਤ ਦੀ ਮੌਤ

Indiana-ਅਮਰੀਕਾ ਦੇ ਇੰਡੀਆਨਾ ’ਚ ਇੱਕ ਔਰਤ ਦੀ ਹੱਦੋਂ ਵੱਧ ਪਾਣੀ ਪੀਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ 35 ਸਾਲਾ ਐਸ਼ਲੇ ਸੁਮਰਜ਼ ਆਪਣੇ ਪਤੀ ਅਤੇ ਦੋ ਧੀਆਂ ਨਾਲ ਜੁਲਾਈ ਦੇ ਚੌਥੇ ਹਫ਼ਤੇ ਇੰਡੀਆਨਾ ਦੀ ਲੇਕ ਫਰੀਮੈਨ ਵਿਖੇ ਘੁੰਮਣ ਗਈ ਸੀ। ਇਸ ਦੌਰਾਨ ਉਸ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ ਡੀਹਾਈਡ੍ਰੇਸ਼ਨ ਮਹਿਸੂਸ ਹੋ ਰਹੀ ਹੈ ਅਤੇ ਚੱਕਰ ਆ ਰਹੇ ਹਨ। ਇਸ ਮਗਰੋਂ ਥੋੜ੍ਹੀ ਹੀ ਦੇਰ ’ਚ ਹੱਦੋਂ ਵੱਧ ਪਾਣੀ ਦੀਆਂ ਕਈ ਬੋਤਲਾਂ ਪੀਣ ਮਗਰੋਂ ਉਹ ਘਰ ਚਲੀ ਗਈ, ਜਿੱਥੇ ਕਿ ਗੈਰਾਜ ’ਚ ਉਸ ਦੀ ਮੌਤ ਹੋ ਗਈ।
ਹਾਲਾਂਕਿ ਪਰਿਵਾਰ ਵਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਪਾਣੀ ਦੇ ਜ਼ਹਿਰੀਲੇਪਨ ਕਾਰਨ ਉਸ ਨੂੰ ਕਦੇ ਹੋਸ਼ ਨਾ ਆਇਆ। ਮਿ੍ਰਤਕਾ ਦੇ ਭਰਾ ਡੋਵੇਨ ਮਿਲਰ ਨੇ ਦੱਸਿਆ ਕਿ ਸਾਡੇ ਸਾਰਿਆਂ ਲਈ ਇਹ ਇੱਕ ਝਟਕਾ ਸੀ। ਉਸ ਨੇ ਕਿਹਾ, ‘‘ਕਿਸੇ ਨੇ ਕਿਹਾ ਕਿ ਉਸ ਨੇ 20 ਮਿੰਟਾਂ ’ਚ ਚਾਰ ਬੋਤਲਾਂ ਪਾਣੀ ਦੀਆਂ ਪੀ ਲਈਆਂ। ਮੇਰਾ ਮਤਲਬ ਹੈ ਕਿ ਇੱਕ ਔਸਤ ਪਾਣੀ ਦੀ ਬੋਤਲ 16 ਔਂਸ ਦੇ ਬਰਾਬਰ ਹੁੰਦੀ ਹੈ ਤਾਂ ਉਹ 20 ਮਿੰਟਾਂ ਦੀ ਮਿਆਦ ’ਚ 64 ਔਂਸ ਪਾਣੀ ਪੀ ਗਈ। ਇਹ ਅੱਧਾ ਗੈਲਨ ਹੈ। ਇੰਨਾ ਪਾਣੀ ਤੁਹਾਨੂੰ ਪੂਰੇ ਦਿਨ ’ਚ ਪੀਣਾ ਚਾਹੀਦਾ ਹੈ।’’ ਉੱਧਰ ਹਸਪਤਾਲ ’ਚ ਡਾ. ਆਲੋਕ ਹਰਵਾਨੀ ਨੇ ਦੱਸਿਆ ਇਹ ਮਾਮਲਾ ਦੁਰਲੱਭ ਹੈ। ਅਸੀਂ ਜਿਹੜੀ ਚੀਜ਼ ਲੈ ਕੇ ਚਿੰਤਾ ’ਚ ਉਹ ਇਹ ਹੈ ਕਿ ਬਹੁਤ ਘੱਟ ਸਮੇਂ ’ਚ ਵੱਧ ਪਾਣੀ ਪੀਣਾ। ਤੁਹਾਡੀ ਕਿਡਨੀ ਅਸਲ ’ਚ ਪ੍ਰਤੀ ਘੰਟਾ ਸਿਰਫ਼ ਲੀਟਰ ਪਾਣੀ ਸਾਫ਼ ਕਰ ਸਕਦੀ ਹੈ।