● On air now · ਟੀਵੀ ਪੰਜਾਬ

Punjabi News · Since 2013

Breaking

DSGMC ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿਚ ਹਰੀ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਤੇਜਿੰਦਰ ਸਿੰਘ ਗੋਪਾ ਅੱਗੇ ਹਨ। ਰੋਹਿਣੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬ)…


ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿਚ ਹਰੀ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਤੇਜਿੰਦਰ ਸਿੰਘ ਗੋਪਾ ਅੱਗੇ ਹਨ। ਰੋਹਿਣੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਵਜੀਤ ਸਿੰਘ ਵਿਰਕ ਅੱਗੇ ਹਨ।ਮਾਲਵੀਆ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਗੁਰਪ੍ਰੀਤ ਸਿੰਘ ਖੰਨਾ ਅੱਗੇ ਹਨ ਅਤੇ ਕਨਾਟ ਪਲੇਸ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਮਰਜੀਤ ਸਿੰਘ ਅੱਗੇ ਚੱਲ ਰਹੇ ਹਨ।

ਕਾਲਕਾ ਜੀ ਹਲਕੇ ‘ਚ ਦੂਜੇ ਰਾਊਂਡ ਦੀਆਂ 782 ਵੋਟਾਂ ‘ਚੋਂ 287 ਵੋਟਾਂ ਰੱਦ

ਕਾਲਕਾ ਜੀ ਹਲਕੇ ‘ਚ ਦੂਜੇ ਰਾਊਂਡ ਦੀਆਂ ਕੁਲ 782 ਵੋਟਾਂ ਵਿਚੋਂ 287 ਵੋਟਾਂ ਰੱਦ ਹੋ ਗਈਆਂ ਹਨ। ਸੰਤਗੜ੍ਹ ਹਲਕੇ ਤੋਂ ਬਾਦਲ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਅੱਗੇ ਚੱਲ ਰਹੇ ਹਨ। ਤਿਲਕ ਨਗਰ ਤੋਂ ਸਰਨਾ ਧੜੇ ਦੇ ਉਮੀਦਵਾਰ ਜਤਿੰਦਰ ਸਿੰਘ ਸੋਨੂੰ ਅੱਗੇ ਹਨ। ਕ੍ਰਿਸ਼ਨਾ ਪਾਰਕ ਤੋਂ ਸਰਨਾ ਧੜੇ ਦੇ ਉਮੀਦਵਾਰ ਮਨਜੀਤ ਸਿੰਘ ਘਈ ਅੱਗੇ ਚੱਲ ਰਹੇ ਹਨ।

ਉੱਥੇ ਹੀ ਗਰੇਟਰ ਕੈਲਾਸ਼ ਤੋਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅੱਗੇ ਹਨ। ਕਾਲਕਾ ਜੀ ਹਲਕੇ ਤੋਂ ਬਾਦਲ ਧੜੇ ਦੇ ਹਰਮੀਤ ਸਿੰਘ ਕਾਲਕਾ ਅੱਗੇ ਹਨ ਜਦਕਿ ਜਨਕ ਪੁਰੀ ਤੋਂ ਸਰਨਾ ਧੜੇ ਦੇ ਉਮੀਦਵਾਰ ਕੁਲਤਾਰਨ ਸਿੰਘ ਕੋਛੜ ਅੱਗੇ ਚੱਲ ਰਹੇ ਹਨ। ਚੰਦਰ ਵਿਹਾਰ ਹਲਕੇ ਤੋਂ ਬਾਦਲ ਧੜੇ ਦੇ ਉਮੀਦਵਾਰ ਨਿਸ਼ਾਨ ਸਿੰਘ ਮਾਨ ਅੱਗੇ ਹਨ। ਫ਼ਤਹਿ ਨਗਰ ਤੋਂ ਬਾਦਲ ਧੜੇ ਦੇ ਉਮੀਦਵਾਰ ਅਮਰਜੀਤ ਸਿੰਘ ਅੱਗੇ ਚੱਲ ਰਹੇ ਹਨ।

ਟੀਵੀ ਪੰਜਾਬ ਬਿਊਰੋ


Filed under