ਤਕਨੀਕੀ ਖ਼ਰਾਬੀ ਕਾਰਨ ਇਸਰੋ ਦਾ ਜੀ.ਐਸ.ਐਲ.ਵੀ-ਐਫ10/ਈ.ਓ.ਐਸ-03 ਮਿਸ਼ਨ ਅਸਫਲ

ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਧਰਤੀ ਦੀ ਨਿਗਰਾਨੀ ਕਰਨ ਵਾਲੇ ਉਪਗ੍ਰਹਿ ਈ.ਓ.ਐਸ-03 ਨੂੰ ਅੱਜ ਸਵੇਰੇ ਲਾਂਚ ਕੀਤਾ ਗਿਆ। ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਸਰੇ ਪ੍ਰੀਖਣ ਸਥਾਨ ਤੋਂ ਇਸ ਉਪਗ੍ਰਹਿ ਨੂੰ ਲਾਂਚ ਕੀਤਾ ਗਿਆ ਸੀ ਪ੍ਰੰਤੂ ਲਾਂਚ ਤੋਂ ਥੋੜੇ ਸਮੇਂ ਬਾਅਦ ਇਸਰੋ ਮੁਖੀ ਕੇ ਸਿਵਾਨ ਨੇ ਕਿਹਾ ਕਿ ਕ੍ਰਾਇਓਜੇਨਿਕ ਪੱਧਰ ‘ਤੇ ਹੋਈ ਤਕਨੀਕੀ ਖ਼ਰਾਬੀ ਦੇ ਕਾਰਨ ਇਸਰੋ ਦਾ ਜੀ.ਐਸ.ਐਲ.ਵੀ-ਐਫ10/ਈ.ਓ.ਐਸ-03 ਮਿਸ਼ਨ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋ ਸਕਿਆ।

ਟੀਵੀ ਪੰਜਾਬ ਬਿਊਰੋ