● On air now · ਟੀਵੀ ਪੰਜਾਬ

Punjabi News · Since 2013

Breaking

ਸੁਖਬੀਰ ਬਾਦਲ ਵੱਲ ਚੱਲੀ Miss Guided Missile, ਸੁਖਬੀਰ ਤੋਂ ਮੰਗਿਆ ਅਸਤੀਫਾ

ਜਲੰਧਰ- ਅਕਾਲੀ ਦਲ ਚ ਸ਼ਮੂਲiਅਤ ਦੌਰਾਨ ਸੁਖਬੀਰ ਬਾਦਲ ਦੇ ਗੁਣਗਾਨ ਕਰਨ ਵਾਲੇ ਜਗਮੀਤ ਬਰਾੜ ਨੇ ਹੁਣ ਪਾਰਟੀ ਪ੍ਰਧਾਨ ਖਿਲਾਫ ਮੋਰਚਾ ਖ੍ਹੋਲ ਦਿੱਤਾ ਹੈ । ਬਰਾੜ ਨੇ ਕੋਰ ਕਮੇਟੀ ਨੂੰ ਚਿੱਠੀ ਲਿੱਖ ਕੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੋਂ ਸਮੇਤ ਸੁਖਬੀਰ ਬਾਦਲ…


ਜਲੰਧਰ- ਅਕਾਲੀ ਦਲ ਚ ਸ਼ਮੂਲiਅਤ ਦੌਰਾਨ ਸੁਖਬੀਰ ਬਾਦਲ ਦੇ ਗੁਣਗਾਨ ਕਰਨ ਵਾਲੇ ਜਗਮੀਤ ਬਰਾੜ ਨੇ ਹੁਣ ਪਾਰਟੀ ਪ੍ਰਧਾਨ ਖਿਲਾਫ ਮੋਰਚਾ ਖ੍ਹੋਲ ਦਿੱਤਾ ਹੈ । ਬਰਾੜ ਨੇ ਕੋਰ ਕਮੇਟੀ ਨੂੰ ਚਿੱਠੀ ਲਿੱਖ ਕੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੋਂ ਸਮੇਤ ਸੁਖਬੀਰ ਬਾਦਲ ਅਸਤੀਫੇ ਦੀ ਮੰਗ ਕੀਤੀ ਹੈ । ਬਰਾੜ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਧਾਨ ਦੋ ਸਾਲ ਤੋਂ ਵੱਧ ਅਹੁਦੇ ‘ਤੇ ਨਹੀਂ ਰਹਿਣਾ ਚਾਹੀਦਾ ।ਜਗਮੀਤ ਬਰਾੜ ਨੇ ਕਿਹਾ ਕਿ ਬਾਦਲਾਂ ਤੋਂ ਬਗੈਰ ਵੀ ਪਾਰਟੀ ਚੱਲ ਸਕਦੀ ਹੈ ।ਹੁਣ ਸਮਾਂ ਹੈ ਕਿ ਪਰਿਵਾਰ ਤੋਂ ਅੱਡ ਕੋਈ ਹੋਰ ਨੇਤਾ ਪਾਰਟੀ ਦੀ ਅਗਵਾਈ ਕਰੇ । ਸੁਖਬੀਰ ਬਾਦਲ ਨੂੰ ਇਸ ਮੌਕੇ ‘ਤੇ ਤਿਆਗ ਕਰਨਾ ਚਾਹੀਦਾ ਹੈ ।ਜ਼ਿਕਰਯੋਗ ਹੈ ਕਿ ਅਕਾਲੀ ਦਲ ਚ ਸ਼ਾਮਿਲ ਹੋਣ ਤੋਂ ਪਹਿਲਾਂ ਸੁਖਬੀਰ ਬਾਦਲ ਜਗਮੀਤ ਬਰਾੜ ਨੂੰ ਮਿਸ ਗਾਈਡਡ ਮਿਜ਼ਾਇਲ ਆਖ ਕੇ ਮਖੌਲ ਉੜਾਉਂਦੇ ਸਨ ।

ਜਗਮੀਤ ਬਰਾੜ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਪਾਰਟੀ ਦੇ ਹੋਣਹਾਰ ੳਤੇ ਨੌਜਵਾਨ ਆਗੂਆਂ ਨੂੰ ਪਾਰਟੀ ਚ ਵੱਡੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ । ਸੁਖਬੀਰ ਬਾਦਲ ਵਲੋਂ ਪਾਰਟੀ ਦੀ ਕਾਰਜਕਾਰਣੀ ਭੰਗ ਕਰਨ ਦੇ ਬਾਵਜੂਦ ਵੀ ਪਾਰਟੀ ਦੇ ਅੰਦਰ ਉਨ੍ਹਾਂ ਖਿਲਾਫ ਬਗਾਵਤ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ ਹੈ । ਬਿਕਰਮ ਮਜੀਠੀਆ ਦੇ ਜੇਲ੍ਹ ਚ ਹੋਣ ਕਾਰਣ ਸੁਖਬੀਰ ਵੀ ਅਜਿਹੀ ਸਥਿਤੀ ਨੂੰ ਕਾਬੂ ਨਹੀਂ ਰੱਖ ਪਾ ਰਹੇ ਹਨ ।

ਮਨਪ੍ਰੀਤ ਇਆਲੀ, ਪ੍ਰੌਫੈਸਰ ਪੇ੍ਰਮ ਸਿੰਘ ਚੰਦੂਮਾਜਰਾ ਤੋਂ ਬਾਅਦ ਹੁਣ ਜਗਮੀਤ ਬਰਾੜ ਵਲੋਂ ਕੀਤੀ ਜਾ ਰਹੀ ਬਿਆਨਬਾਜੀ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂਮ ਖਤਰੇ ਚ ਪਾ ਦਿੱਤਾ ਹੈ ।ਆਪਣੇ ਹੀ ਸੀਨੀਅਰ ਨੇਤਾਵਾਂ ਵਲੋਂ ਕੀਤੇ ਜਾ ਰਹੇ ਹਮਲਿਆਂ ‘ਤੇ ਸੁਖਬੀਰ ਬਾਦਲ ਵਲੋਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਹੈ ।


Filed under