● On air now · ਟੀਵੀ ਪੰਜਾਬ

Punjabi News · Since 2013

Breaking

ਜਗਮੋਹਨ ਕੰਗ ਨੇ ਦਿੱਤਾ ਕਾਂਗਰਸ ਨੂੰ ਝਟਕਾ,’ਆਪ’ ‘ਚ ਹੋਏ ਸ਼ਾਮਲ

ਦਿੱਲੀ-ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਇਨਫੋਟੈੱਕ ਦੇ ਵਾਈਸ ਚੇਅਰਮੈਨ ਜਗਮੋਹਨ ਸਿੰਘ ਕੰਗ ਨੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੱਤਾ.ਕਾਂਗਰਸ ਤੋਂ ਨਾਰਾਜ਼ ਚਲ ਰਹੇ ਕੰਗ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ.ਦਿੱਲੀ ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ…


ਦਿੱਲੀ-ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਇਨਫੋਟੈੱਕ ਦੇ ਵਾਈਸ ਚੇਅਰਮੈਨ ਜਗਮੋਹਨ ਸਿੰਘ ਕੰਗ ਨੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੱਤਾ.ਕਾਂਗਰਸ ਤੋਂ ਨਾਰਾਜ਼ ਚਲ ਰਹੇ ਕੰਗ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ.ਦਿੱਲੀ ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦਾ ਪਾਰਟੀ ਚ ਸਵਾਗਤ ਕੀਤਾ.
ਜ਼ਿਕਰਯੌਗ ਹੈ ਕਿ ਕੰਗ ਨੇ ਆਪਣੇ ਬੇਟੇ ਯਾਦਵਿੰਦਰ ਸਿੰਘ ਲਈ ਹਲਕਾ ਰੋਪੜ ਤੋਂ ਟਿਕਟ ਮੰਗ ਰਹੇ ਸਨ.ਪਰ ਪਾਰਟੀ ਵਲੋਂ ਤਵੱਜੋ ਨਾ ਦਿੱਤੇ ਜਾਣ ਤੋਂ ਨਾਰਾਜ਼ ਜਗਮੋਹਨ ਕੰਗ ਨੇ ਆਪਣੇ ਬੇਟੇ ਸਮੇਤ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈ ਲਈ.ਇਸ ਤੋਂ ਪਹਿਲਾਂ ਕੰਗ ਨਾਰਾਜ਼ ਹੋ ਕੇ ਸੀ.ਐੱਮ ਚੰਨੀ ਖਿਲਾਫ ਭੜਾਸ ਕੱਢ ਚੁੱਕੇ ਹਨ.ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਸ਼੍ਰੀ ਚਮਕੌਰ ਸਾਹਿਬ ਜਾ ਕੇ ਚੰਨੀ ਖਿਲਾਫ ਪ੍ਰਚਾਰ ਕਰਣਗੇ.


Filed under