Punjabi News Canada


ਹੁਸ਼ਿਆਰਪੁਰ ਦੇ ਜਸ਼ਨ ਸੰਘਾ ਨੇ ਵਿਦੇਸ਼ ‘ਚ ਵਧਾਇਆ ਮਾਣ, ਅਮਰੀਕੀ ਫ਼ੌਜ ’ਚ ਹੋਇਆ ਭਰਤੀ

ਡੈਸਕ- ਹੁਸ਼ਿਆਰਪੁਰ ਦੇ ਪਿੰਡ ਮੁੱਗੋਵਾਲ ਦੇ ਨੌਜਵਾਨ ਨੇ ਅਮਰੀਕਾ ਦੀ ਫ਼ੌਜ ਵਿਚ ਭਰਤੀ ਹੋ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। 20 ਸਾਲਾ ਜਸ਼ਨ ਸੰਘਾ ਅਮਰੀਕੀ ਫ਼ੌਜ ਵਿਚ ਭਰਤੀ ਹੋਣ ਵਾਲਾ ਸਭ ਤੋਂ ਛੋਟਾ ਨੌਜਵਾਨ ਪੰਜਾਬੀ ਹੈ।

ਜਸ਼ਨ ਸੰਘਾ ਦੇ ਪਿਤਾ ਗੁਰਜੀਤ ਸਿੰਘ ਸੰਘਾ ਨੇ ਅਮਰੀਕਾ ਤੋਂ ਫੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਛੇ ਸਾਲ ਪਹਿਲਾਂ ਹੀ ਅਮਰੀਕਾ ਆਏ ਸਨ। ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੂਬੇਦਾਰ ਸਾਧੂ ਸਿੰਘ ਵੀ ਭਾਰਤੀ ਫ਼ੌਜ ਵਿਚ ਸਨ ਜਿਸ ਕਾਰਨ ਪੋਤਾ ਸ਼ੁਰੂ ਤੋਂ ਹੀ ਫ਼ੌਜੀ ਜਵਾਨਾਂ ਦੀਆਂ ਕਹਾਣੀਆਂ ਸੁਣਦਾ ਹੋਇਆ ਵੱਡਾ ਹੋਇਆ। ਉਨ੍ਹਾਂ ਦੱਸਿਆ ਕਿ ਉਹ ਭਾਰਤੀ ਫ਼ੌਜ ਵਿਚ ਤਾਂ ਭਰਤੀ ਨਾ ਹੋ ਸਕਿਆ ਪ੍ਰੰਤੂ ਅਮਰੀਕੀ ਫ਼ੌਜ ਵਿਚ ਭਰਤੀ ਹੋ ਕੇ ਉਸ ਨੇ ਫ਼ੌਜੀ ਬਣਨ ਦਾ ਸੁਪਨਾ ਪੂਰਾ ਕਰ ਲਿਆ। ਉਨ੍ਹਾਂ ਦੱਸਿਆ ਕਿ ਇੱਥੇ ਪਹੁੰਚ ਕੇ ਉਸ ਨੇ ਪਹਿਲਾਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਅਮਰੀਕੀ ਫ਼ੌਜ ਵਿਚ ਭਰਤੀ ਹੋਣ ਵਾਲੀ ਪਹਿਲੀ ਪ੍ਰੀਖਿਆ ਵਿਚ ਹੀ ਉਹ ਪਾਸ ਹੋ ਗਿਆ।


ਹੋਰ ਖ਼ਬਰਾਂ