ਲੇਖਕ ਜਾਵੇਦ ਅਖਤਰ ਦਾ ਪਾਕਿਸਤਾਨ ‘ਚ ਦਿੱਤਾ ਬਿਆਨ ਹੋਇਆ ਵਾਇਰਲ, ਭਾਰਤ ‘ਚ ਹੋ ਰਹੀ ਸ਼ਲਾਘਾ

ਡੈਸਕ- ਕਿਸੇ ਵੇਲੇ ਇਨਟੋਲਰੈਂਸ ਨੂੰ ਲੈ ਕੇ ਭਾਰਤੀ ਕਟੱੜਪੰਥੀਆਂ ਦੇ ਨਿਸ਼ਾਨੇ ‘ਤੇ ਰਹੇ ਭਾਰਤ ਦੇ ਮਸ਼ਹੂਰ ਲੇਖਕ ਅਤੇ ਕਵਿ ਜਾਵੇਦ ਅਖਤਰ ਦਾ ਨਾਂਅ ਇਸ ਵੇਲੇ ਸਾਰੇ ਭਾਰਤੀਆਂ ਦੀ ਜ਼ੁਬਾਂ ‘ਤੇ ਹੈ । ਅਖਤਰ ਵਲੋਂ ਪਾਕਿਸਤਾਨ ਦੇ ਲਾਹੌਰ ਚ ਅੱਤਵਾਦ ੳਤੇ ਪਾਕਿਸਤਾਨ ਦੀ ਨੀਤੀਆਂ ਨੂੰ ਲੈ ਕੇ ਕੀਤੀ ਬਿਆਨਬਾਜੀ ਦੀ ਭਾਰਤ ਚ ਖੂਬ ਸ਼ਲਾਘਾ ਹੋ ਰਹੀ ਹੈ । ਅਖਤਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਵੀ ਹੋ ਰਿਹਾ ਹੈ । ਲੋਕ ਕਹਿ ਰਹੇ ਹਨ ਕਿ ਪਾਕਿਸਤਾਨ ਚ ਬੈਠ ਕੇ ਉਸਦੀ ਹੀ ਪੋਲ ਪੱਟੀ ਖੋਲ੍ਹਣ ਦਾ ਦਮ ਜਾਵੇਦ ਅਖਤਰ ਵਰਗਾ ਇਨਸਾਨ ਹੀ ਰਖਦਾ ਹੈ । ਹਾਲ ਹੀ ਵਿੱਚ, ਜਾਵੇਦ ਅਖਤਰ, ਲਾਹੌਰ ਵਿੱਚ ਅਲਹਮਰਾ ਆਰਟਸ ਕੌਂਸਲ ਦੁਆਰਾ ਆਯੋਜਿਤ ਕੀਤੇ ਗਏ ਫੈਜ਼ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ ਅਤੇ ਉਹ ਐਤਵਾਰ ਨੂੰ ਹੀ ਸਮਾਪਤ ਹੋ ਗਿਆ ਸੀ।

ਵਾਇਰਲ ਹੋਈ ਵੀਡੀਓ ਵਿੱਚ, ਪ੍ਰਸਿੱਧ ਗੀਤਕਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕਰਨ ਬਾਰੇ ਚਰਚਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਉਹ ਹਾਜ਼ਰੀਨ ਨੂੰ ਕਹਿ ਰਹੇ ਹਨ ਕਿ “ਭਾਰਤੀਆਂ ਦੇ ਦਿਲਾਂ ਵਿੱਚ ਨਾਰਾਜ਼ਗੀ ਹੈ…” ਜਾਵੇਦ ਅਖਤਰ ਨੇ ਕਿਹਾ। ਸਾਨੂੰ ਇਕ-ਦੂਜੇ ‘ਤੇ ਦੋਸ਼ ਨਹੀਂ ਲਗਾਉਣੇ ਚਾਹੀਦੇ… ਇਸ ਨਾਲ ਕੁਝ ਵੀ ਨਹੀਂ ਹੋਵੇਗਾ… ਫਿਜ਼ਾ ਗਰਮ (ਮਾਹੌਲ ਤਣਾਅਪੂਰਨ ਹੈ), ਇਸ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ… ਅਸੀਂ ਮੁੰਬਈ ਵਾਲੇ ਹਾਂ ਅਤੇ ਅਸੀਂ ਆਪਣੇ ਸ਼ਹਿਰ ‘ਤੇ ਹਮਲਾ ਹੁੰਦਾ ਦੇਖਿਆ ਹੈ… ਹਮਲਾਵਰ ਨਾਰਵੇ ਜਾਂ ਮਿਸਰ ਤੋਂ ਨਹੀਂ ਆਏ। ਅਤੇ ਉਹੀ ਲੋਕ ਅਜੇ ਵੀ ਤੁਹਾਡੇ ਦੇਸ਼ ਵਿੱਚ ਘੁੰਮ ਰਹੇ ਹਨ। ਇਸ ਲਈ, ਜੇਕਰ ਇਹ ਸ਼ਿਕਾਇਤ ਕਿਸੇ ਭਾਰਤੀ ਦੇ ਦਿਲ ਵਿੱਚ ਹੈ, ਤਾਂ ਤੁਹਾਨੂੰ ਬੁਰਾ ਮਹਿਸੂਸ ਨਹੀਂ ਕਰਨਾ ਚਾਹੀਦਾ …”