● On air now · ਟੀਵੀ ਪੰਜਾਬ

Punjabi News · Since 2013

Breaking

ਸਕੂਲ ਗਏ ਦੋ ਬੱਚੇ ਲਾਪਤਾ

ਖਡੂਰ ਸਾਹਿਬ : ਖਡੂਰ ਸਾਹਿਬ ਵਿਖੇ ਸਕੂਲ ਗਏ ਦੋ ਬੱਚੇ ਲਾਪਤਾ ਹੋ ਗਏ ਹਨ। ਪਰਮਜੀਤ ਕੌਰ ਪਤਨੀ ਸਵ. ਪ੍ਰੇਮ ਸਿੰਘ ਵਾਸੀ ਆਲੋਵਾਲ ਹਾਲ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਮੇਲ ਸਿੰਘ ਆਪਣੇ ਸਾਥੀ ਗੁਆਂਢੀ ਦੇ ਲੜਕੇ ਪ੍ਰਿੰਸ…


ਖਡੂਰ ਸਾਹਿਬ : ਖਡੂਰ ਸਾਹਿਬ ਵਿਖੇ ਸਕੂਲ ਗਏ ਦੋ ਬੱਚੇ ਲਾਪਤਾ ਹੋ ਗਏ ਹਨ। ਪਰਮਜੀਤ ਕੌਰ ਪਤਨੀ ਸਵ. ਪ੍ਰੇਮ ਸਿੰਘ ਵਾਸੀ ਆਲੋਵਾਲ ਹਾਲ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਮੇਲ ਸਿੰਘ ਆਪਣੇ ਸਾਥੀ ਗੁਆਂਢੀ ਦੇ ਲੜਕੇ ਪ੍ਰਿੰਸ ਪੁੱਤਰ ਪਰਮਜੀਤ ਸਿੰਘ ਨਾਲ ਸਥਾਨਕ ਸਕੂਲ ਵਿਖੇ ਪੜਨ ਲਈ ਗਿਆ ਸੀ।

ਪਰ ਦੋਵੇਂ ਭੇਦਭਰੀ ਹਾਲਤ ਵਿਚ ਗੁੰਮ ਹੋ ਗਏ ਹਨ ਅਤੇ ਅਜੇ ਤੱਕ ਵਾਪਸ ਨਹੀਂ ਪਰਤੇ। ਇਸ ਬਾਰੇ ਪੁਲਿਸ ਚੌਕੀ ਖਡੂਰ ਸਾਹਿਬ ਵਿਖੇ ਰਿਪੋਰਟ ਲਿਖਵਾ ਦਿੱਤੀ ਗਈ ਹੈ। ਇਸ ਘਟਨਾ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।

ਟੀਵੀ ਪੰਜਾਬ ਬਿਊਰੋ


Filed under