ਪਟਿਆਲਾ ‘ਚ ਕਬੱਡੀ ਕਲੱਬ ਪ੍ਰਧਾਨ ਨੂੰ ਮਾਰੀਆਂ ਗੋਲੀਆਂ ,ਮੌਤ

ਪਟਿਆਲਾ- ਪੰਜਾਬ ਦੇ ਵਿੱਚ ਕਬੱਡੀ ਖੇਡ ਕਰਾਈਮ ਦੇ ਘੇਰੇ ਚ ਆਉਂਦੀ ਜਾ ਰਹੀ ਹੈ ।ਕਬੱਡੀ ਖਿਡਾਰੀਆਂ ‘ਤੇ ਹਮਲੇ ਹੁਣ ਆਮ ਗੱਲ ਹੁੰਦੀ ਜਾ ਰਹੀ ਹੈ ।ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਹੁਣ ਪਟਿਆਲਾ ਦੇ ਬਿੱਚ ਇਕ ਕਬੱਡੀ ਖਿਡਾਰੀ ਧਰਮਵੀਰ ਭਿੰਦਾ ਦੇ ਕਤਲ ਹੋਣ ਦੀ ਖਬਰ ਮਿਲੀ ਹੈ ।ਸੂਤਰਾਂ ਮੁਤਾਬਿਕ ਦੌਣ ਕਲਾਂ ਪਿੰਡ ਦੇ ਹੀ ਹਰਬੀਰ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਅੰਜਾਮ ਦਿੱਤੀ ਗਈ ਹੈ ।ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ।

ਮ੍ਰਿਤਕ ਧਰਮਵੀਰ ਭਿੰਦਾ ਦੌਣ ਕਲਾਂ ਕਬੱਡੀ ਕਲੱਬ ਦਾ ਪ੍ਰਧਾਨ ਹੈ ।ਜਿਸਤੇ ਹਰਬੀਰ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਹਮਲਾਵਾਰਾਂ ਵਲੋਂ ਗੋਲੀਆਂ ਮਾਰੀਆਂ ਗਈਆਂ ਹਨ ।ਘਟਨਾ ਬੀਤੀ ਰਾਤ 12 ਵਜੇ ਦੇ ਕੋਲ ਦੀ ਦੱਸੀ ਜਾ ਰਹੀ ਹੈ ।ਵਾਰਦਾਤ ਪੰਜਾਬੀ ਯੂਨੀਵਰਸਿਟੀ ਦੇ ਕੋਲ ਵਾਪਰੀ ਦੱਸੀ ਜਾ ਰਹੀ ਹੈ ।

ਮਿਲੀ ਜਾਣਕਾਰੀ ਮੁਤਾਬਿਕ ਹਰਬੀਰ ਅਤੇ ਉਸਦੇ ਸਾਥੀਆਂ ਨਾਲ ਧਰਮਵੀਰ ਭਿੰਦਾ ਦੀ ਪੌਣਾ ਘੰਟਾ ਤੱਕ ਝੜਪ ਹੁੰਦੀ ਰਹੀ ਜਿਸਤੋਂ ਬਾਅਦ ਨੌਜਵਾਨਾ ਨੇ ਧਰਮਵੀਰ ਭਿੰਦਾ ਨੂੰ ਗੋਲੀ ਮਾਰ ਦਿੱਤੀ ।ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਸੀ.ਐੱਮ ਭਗਵੰਤ ਮਾਨ ਵਲੋਂ ਗੈਂਗਸਟਰਾਂ ‘ਤੇ ਨੱਥ ਪਾਉਣ ਲਈ ਐਂਟੀ ਗੈਂਗਸਟਰ ਸੈੱਲ ਬਣਾਇਆ ਗਿਆ ਸੀ ।ਸੀ.ਐੱਮ ਦੇ ਫੈਸਲੇ ਦੇ 24 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੇ ਪੰਜਾਬ ਦੀ ਸੁਰੱਖਿਆ ਦੀ ਪੋਲ ਖੋਲ ਦਿੱਤੀ ਹੈ ।