ਕਿਸਾਨ ਅੰਦੋਲਨ ਖਿਲਾਫ਼ ਟਵੀਟ ਕਰਕੇ ਸੁਰਖੀਆਂ ਵਿਚ ਰਹਿਣ ਵਾਲੀ ਕੰਗਣਾ ਰਣੌਤ ਦਰਬਾਰ ਸਾਹਿਬ ਹੋਈ ਨਤਮਸਤਕ

ਟੀਵੀ ਪੰਜਾਬ ਬਿਊਰੋ-ਕਿਸਾਨ ਅੰਦੋਲਨ ਦੇ ਖਿਲਾਫ ਟਵੀਟ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੀ ਫਿਲਮ ਸਟਾਰ ਕੰਗਨਾ ਰਨੌਤ ਨੇ ਅੱਜ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ। ਕੰਗਨਾ ਰਨੌਤ ਸ੍ਰੀ ਦਰਬਾਰ ਸਾਹਿਬ ਭਾਰੀ ਸੁਰੱਖਿਆ ਹੇਠ ਪਹੁੰਚਾਇਆ ਗਿਆ । ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਉਹ ਕਿਸੇ ਨਿੱਜੀ ਹੋਟਲ ਵਿੱਚ ਠਹਿਰੀ ਹੋਈ ਸੀ।

ਕੰਗਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ,
ਮੇਰਾ ਉੱਤਰ ਵਿੱਚ ਪਾਲਣ-ਪੋਸ਼ਣ ਹੋਇਆ ਹੈ ਅਤੇ ਮੇਰੇ ਪਰਿਵਾਰ ਦਾ ਹਰ ਮੈਂਬਰ ਕਈ ਵਾਰ ਹਰਿਮੰਦਰ ਸਾਹਿਬ ਗਿਆ ਹੈ ਪਰ ਮੈਂ ਪਹਿਲੀ ਵਾਰ ਗਈ ਸੀ। ਹਰਿਮੰਦਰ ਸਾਹਿਬ ਦੀ ਸੁੰਦਰਤਾ ਅਤੇ ਦਿਵਿਅਤਾ ਵੇਖ ਕੇ ਹੈਰਾਨ ਰਹਿ ਗਈ।

ਗੌਰਤਲਬ ਹੈ ਕਿ ਕੰਗਣਾ ਸਿੱਖ ਭਾਈਚਾਰੇ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਅੰਦੋਲਨ ਕਿਸਾਨਾਂ ਖਿਲਾਫ਼ ਟਿੱਪਣੀ ਕਰਨ ਤੋਂ ਬਾਅਦ ਕੰਗਣਾ ਅਤੇ ਗਾਇਕ ਦਿਲਜੀਤ ਦੁਸਾਂਝ ਦਾ ਟਵਿੱਟਰ ਯੁੱਧ ਹੋਇਆ ਸੀ। ਦੋਵਾਂ ਨੇ ਇਕ ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਚੰਗੀ ਤਰ੍ਹਾਂ ਭੰਡਿਆ ਸੀ। ਇੰਨਾ ਹੀ ਨਹੀਂ, ਦਿੱਲੀ ਦੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਵੱਲੋਂ ਕੰਗਣਾ ਖ਼ਿਲਾਫ਼ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕਰਵਾਈ ਗਈ ਸੀ। ਕਿਸਾਨ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਚਾਹ ਬੜੀ ਤੱਤੀ ਹੈ ਕੰਗਨਾ ਬੜੀ ਕੁਪੱਤੀ ਹੈ ਦੇ ਨਾਅਰੇ ਵੀ ਲੱਗਦੇ ਰਹੇ।

ਇਸ ਮਾਮਲੇ ਦਾ ਇਕ ਪੱਖ ਇਹ ਵੀ ਹੈ ਕਿ ਕੰਗਨਾ ਰਨੌਤ ਦੀ ਫਿਲਮ ਥਲੈਵੀ ਰਿਲੀਜ਼ ਹੋਣ ਵਾਲੀ ਸੀ। ਪਰ ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ, ਇਸਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫਿਲਮ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ਹੈ। ਇਹ ਫਿਲਮ ਰਾਜਨੀਤੀ ਤੋਂ ਉਸ ਦੇ ਫਿਲਮੀ ਕੈਰੀਅਰ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਦਰਸਾਏਗੀ। ਫਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਹੈ ਅਤੇ ਕੰਗਨਾ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ।