ਕਰਨਾਲ ‘ਚ ਚਾਰ ਸ਼ੱਕੀ ਅੱਤਵਾਦੀ ਗ੍ਰਿਫਤਾਰ , ਗੋਲਾ ਬਾਰੂਦ ਬਰਾਮਦ

ਕਰਨਾਲ- ਇੰਟੈਲੀਜੈਂਸ ਬਿਊਰੋ ਦੀ ਇਨਪੁੱਟ ‘ਤੇ ਕਾਰਵਾਈ ਕਰਦਿਆਂ ਕਰਨਾਲ ਪੁਲਿਸ ਨੇ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ । ਪੁਲਿਸ ਨੇ ਇਨ੍ਹਾਂ ਪਾਸੋਂ ਵੱਡੀ ਗਿਣਤੀ ਚ ਬਾਰੂਦ , ਗੋਲੀਆਂ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ ।ਕਰਨਾਲ ਦੇ ਥਾਣਾ ਮਧੂਬਨ ਚ ਚਾਰੋਂ ਅੱਤਵਾਦੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।
ਮਿਲੀ ਜਾਣਕਾਰੀ ਮੁਤਾਬਿਕ ਆਈ.ਬੀ ਨੂੰ ਇਨ੍ਹਾਂ ਅੱਤਵਾਦੀਆਂ ਬਾਬਤ ਗੁਪਤ ਇਤਲਾਹ ਮਿਲੀ ਸੀ ।ਜਿਸਤੇ ਕਰਨਾਲ ਦੇ ਥਾਣਾ ਮਧੂਬਨ ਦੀ ਪੁਲਿਸ ਵਲੋਂ ਬਸਤਾਰਾ ਟੋਲ ਪਲਾਜ਼ਾ ‘ਤੇ ਨਾਕੇਬੰਦੀ ਕੀਤੀ ਹੋਈ ਸੀ । ਤੜਕਸਾਰ ਚਾਰ ਵਜੇ ਪੰਜਾਬ ਤੋਂ ਦਿੱਲੀ ਜਾ ਰਹੀ ਸਫੈਦ ਰੰਗ ਦੀ ਇਨੋਵਾ ਕਾਰ ਦਿੱਲੀ ਨੰਬਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਗੱਡੀ ਚੋਂ ਵਿਸਫੋਟਕ ਬਰਮਾਦ ਕੀਤਾ ਗਿਆ ।ਕਾਰ ਚ ਸਵਾਰ ਚਾਰਾਂ ਸ਼ੱਕੀ ਬੰਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।