ਕੇਜਰੀਵਾਲ ਦੀ ਪੰਜਾਬੀ ਐੱਨ.ਆਰ.ਆਈਆਂ ਨੂੰ ਅਪੀਲ ‘ਪੰਜਾਬ ‘ਚ ਇਨਵੈਸਟ ਕਰੋ ਪੈਸਾ’

ਅੰਮ੍ਰਿਤਸਰ- ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੱਖ ਵੱਖ ਗਾਰੰਟੀਆਂ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਗਾਰੰਟੀ ਦਿੱਤੀ ਹੈ ।400 ਮੁਹੱਲਾ ਕਲੀਨਿਕਾਂ ਦਾ ਉਦਘਟਾਨ ਕਰਨ ਉਪਰੰਤ ਇੱਕਠ ਨੂੰ ਸੰਬੋਧਨ ਕਰਦਿਆ ਹੋਇਆ ਕੇਜਰੀਵਾਲ ਨੇ ਲੋਕਾਂ ਨੂੰ ਅਆਪਣੇ ਵਲੋਂ ਦਿੱਤੀ ਹਰੇਕ ਗਾਰੰਟੀ ਨੂੰ ਪੂਰਾ ਕਰਨ ਦੀ ‘ਗਾਰੰਟੀ’ ਦਿੱਤੀ ਹੈ ।

ਪੰਜਾਬ ਚ ਨਿਗਮ ਚੋਣਾਂ ਦੀ ਆਮਦ ਦੇ ਕੋਲ ਕੇਜਰੀਵਾਲ ਨੇ ਮਹਿਾਲਵਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦੇ ਐਲਾਨ ‘ਤੇ ਵੀ ਵੱਡਾ ਐਲ਼ਾਨ ਕੀਤਾ ਹੈ ।ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਹਰੇਕ ਗਾਰੰਟੀ ਨੂੰ ਪੂਰਾ ਕੀਤਾ ਜਾਵੇਗਾ । ਲੋਕਾਂ ਨੂੰ ਬਸ ਸਬਰ ਰਖਣ ਦੀ ਲੋੜ ਹੈ । ਜ਼ਿਕਰਯੋਗ ਹੈ ਕਿ ਪੰਜਾਬ ਚ ਨਿਗਮ ਚੋਣਾ ਦੀ ਆਮਦ ਨੂੰ ਲੈ ਕੇ ਸੂਬੇ ਭਰ ਚ ਮਹਿਲਾਵਾਂ ਨੂੰ ਹਜ਼ਾਰ ਰੁਪਏ ਮਿਲਣ ਦੀ ਗੱਲ ਚਰਚਾ ਬਣ ਗਈ ਹੈ । ਸੋ ਅਜਿਹੇ ਚ ਕੇਜਰੀਵਾਲ ਨੇ ਬਿਆਨ ਜਾਰੀ ਕਰਕੇ ਜਨਤਾ ਨੂੰ ਹੌਂਸਲਾ ਰਖਣ ਲਈ ਕਿਹਾ ਹੈ ।

ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਂਗ ਪੰਜਾਬ ਚ ਸਿਹਤ ਅਤੇ ਸਿੱਖਿਆ ਚ ਸੁਧਾਰ ਕਰਨ ਦੇ ਵਾਅਦੇ ਨੂੰ ਦੁਹਰਾਇਆ ਹੈ ।ਕੇਜਰੀਵਾਲ ਨੇ ਦੁਨੀਆ ਭਰ ਚ ਵਸੇ ਪੰਜਾਬੀਆਂ ਨੂੰ ਪੰਜਾਬ ਚ ਇਨਵੈਸਟ ਕਰਨ ਲਈ ਕਿਹਾ ਹੈ ।ਸਾਬਕਾ ਕੈਪਟਨ ਸਰਕਾਰ ਦੀ ਤਰਜ਼ ‘ਤੇ ਕੈਪਟਨ ਨੇ ਐੱਨ.ਆਰ.ਈ ਵੀਰਾਂ ਨੂੰ ਆਪਣੇ ਪਿੰਡਾ ਦੇ ਸਕੂਲ ਅਤੇ ਡਿਸਪੈਂਸਰੀਆਂ ਨੂੰ ਡੋਨੇਟ ਕਰਨ ਦੀ ਅਪੀਲ਼ ਕੀਤੀ ਹੈ ।