ਲਖੀਮਪੁਰ ‘ਚ ਵੀ ਜਿੱਤੇ ਕਿਸਾਨ,ਹੱਤਿਆ ਦਾ ਕੇਸ ਹੋਇਆ ਦਰਜ

ਜਲੰਧਰ- ਦਿੱਲੀ ਬਾਰਡਰ ‘ਤੇ ਖੇਤੀ ਕਨੂੰਨ ਰੱਦ ਕਰਵਾ ਜਿੱਤ ਹਾਸਿਲ ਕਰ ਆਪਣੇ ਸੂਬਿਆਂ ਨੂੰ ਪਰਤੇ ਕਿਸਾਨਾਂ ਲਈ ਇੱਕ ਹੋਰ ਖੁਸ਼ਖਬਰੀ ਹੈ.ਲਖੀਮਪੁਰ ਚ ਮਾਰੇ ਗਏ ਕਿਸਾਨਾਂ ਨੂੰ ਹੁਣ ਇਨਸਾਫ ਮਿਲਣ ਦੀ ਆਸ ਵੱਧ ਗਈ ਹੈ.ਅਪਡੇਟ ਇਹ ਹੈ ਕੀ ਇਸ ਘਟਨਾ ਦੀ ਜਾਂਚ ਕਰਨ ਵਾਲੀ ਐੱਸ.ਆਈ.ਟੀ ਨੇ ਪੂਰੇ ਕੇਸ ਨੂੰ ਇੱਕ ਸੋਚੀ ਸਮਝੀ ਸਾਜਿਸ਼ ਦੱਸਿਆ ਹੈ.ਹੁਣ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਸਣੇ 14 ਲੋਕਾਂ ‘ਤੇ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ.ਇਸਤੋਂ ਪਹਿਲਾਂ ਸਾਰਿਆਂ ਤੇ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ.ਇਨ੍ਹਾਂ ਧਾਰਾਵਾਂ ਦੇ ਜੁੜਨ ਨਾਲ ਕੇਸ ਹੋਰ ਮਜ਼ਬੂਤ ਹੋ ਗਿਆ ਹੈ.ਮਿਲੀ ਜਾਣਾਕਰੀ ਮੁਤਾਬਿਕ ਜਾਂਚ ਕਮੇਟੀ ਨੇ ਆਈ.ਪੀ.ਸੀ ਦੀਆਂ ਧਾਰਵਾਂ 279,338,304 ਏ ਹਟਾ ਕੇ 307,326,302,34,120 ਬੀ,147,148,149,3/25/30 ਲਗਾ ਦਿੱਤੀ ਹੈ.

ਤੁਹਾਨੂੰ ਯਾਦ ਕਰਵਾ ਦਈਏ ਕੀ ਇਸੇ ਸਾਲ 3 ਅਕਤੂਬਰ 2021 ਨੂੰ ਯੂ.ਪੀ ਦੇ ਲਖੀਮਪੁਰ ਖੀਰੀ ਦੇ ਤਿਕੂਨੀਆ ਵਿੱਚ ਬਾਜਪਾ ਸਮਾਗਮ ਦਾ ਵਿਰੋਧ ਕਰ ਪਰਤ ਰਹੇ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਇੱਕ ਐੱਸ.ਯੂ.ਵੀ ਕਾਰ ਨੇ ਕੁਚਲ ਦਿੱਤਾ ਸੀ.ਇਹ ਕਾਰ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੀ ਸੀ.ਘਟਨਾ ਤੋਂ ਬਾਅਦ ਦੇਸ਼ ਭਰ ਚ ਖੂਬ ਵਿਰੋਧ ਹੋਇਆ ਸੀ.ਕਿਸਾਨਾਂ ੳਤੇ ਵਿਰੋਧੀ ਸਿਆਸੀ ਪਾਰਟੀਆਂ ਵਲੋਂ ਕੇਂਦਰੀ ਮੰਤਰੀ ਤੋਂ ਅਸਤੀਫਾ ਵੀ ਮੰਗਿਆ ਗਿਆ ਸੀ ਪਰ ਭਾਜਪਾ ਵਲੋਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ.