ਭਾਈ ਅੰਮ੍ਰਿਤਪਾਲ ਦੇ ‘ਤੂਫਾਨ’ ਤੋਂ ਬਾਅਦ ਰਿਹਾਅ ਹੋਇਆ ਲਵਪ੍ਰੀਤ ਸਿੰਘ

ਅਜਨਾਲਾ- ਕਿਡਨੈਪਿੰਗ ਅਤੇ ਕੁੱਟਮਾਰ ਦੇ ਦੋਸ਼ ਹੇਠ ਅਜਨਾਲਾ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੈਂਬਰ ਲਵਪ੍ਰੀਤ ਸਿੰਘ ਤੂਫਾਨ ਨੂੰ ਅੱਜ ਰਿਹਾ ਕਰ ਦਿੱਤਾ ਗਿਆ । ਜੇਲ੍ਹ ਤੋਂ ਰਿਹਾ ਹੋਏ ਲਵਪ੍ਰੀਤ ਨੇ ਕਿਹਾ ਕਿ ਪੁਲਿਸ ਵਲੋਂ ਉਨ੍ਹਾਂ ਨਾਲ ਚੰਗਾ ਸਲੂਕ ਕੀਤਾ ਗਿਆ। ਉਹ ਸਾਰੇ ਅਫਸਰਾਂ ਦਾ ਧੰਨਵਾਦ ਕਰਦੇ ਹਨ। ਤੂਪਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆਂ ਹੈ ਜਦੋਂ ਸਿੱਖ ਕੌਮ ਨੂੰ ਇੱਕ ਹੋਣ ਦੀ ਲੋੜ ਹੈ,ਤਾਂ ਹੀ ਅਸੀਂ ਗੁਲਾਮੀ ਤੋਂ ਰਿਹਾ ਹੋ ਸਕਾਂਗੇ । ਪੱਤਰਕਾਰਾਂ ਨਾਲ ਗੱਲਬਾਤ ਕਰਨ ਉਪਰੰਤ ਲਵਪ੍ਰੀਤ ਸ਼ੁਕਰਾਨਾ ਕਰਨ ਲਈ ਦਰਬਾਰ ਸਾਹਿਬ ਰਵਾਨਾ ਹੋ ਗਏ । ਇਸ ਤੋਂ ਪਹਿਲਾਂ ਕੱਲ੍ਹ ਦੀ ਘਟਨਾ ਤੋਂ ਬਾਅਦ ਬੈਕਫੁੱਟ ‘ਤੇ ਆਈ ਪੁਲਿਸ ਵਲੋਂ ਅਦਾਲਤ ਚ ਕੇਸ ਰੱਦ ਕਰਨ ਦੀ ਅਰਜ਼ੀ ਦੇ ਦਿੱਤੀ ਗਈ ਸੀ। ਅੱਜ ਕਾਗਜ਼ੀ ਕਾਰਵਾੲੂ ਮੁਕੱਮੰਲ ਹੋਣ ਉਪਰੰਤ ਤੂਫਾਨ ਨੂੰ ਰਿਹਾ ਕਰ ਦਿੱਤਾ ਗਿਆ । ਭਾਈ ਅੰਮ੍ਰਿਤਪਾਲ ਸਿੰਘ ਨੇ ਇਸ ਨੂੰ ਸੱਚ ਦੀ ਜਿੱਤ ਦੱੱਸਿਆ ਹੈ ।

ਇਸਤੋਂ ਪਹਿਲਾਂ ਕੱਲ੍ਹ ਦਿਨ ਭਰ ਅਜਨਾਲਾ ਚ ਮਾਹੌਲ ਤਣਾਅਪੂਰਨ ਰਿਹਾ । ਜਦੋਂ ਭਾਈ ਅੰਮ੍ਰਿਤਪਾਲ ਦੀ ਅਗਵਾਈ ਹੇਠ ਆਈ ਭੀੜ ਨੇ ਅਜਨਾਲਾ ਥਾਣੇ ‘ਤੇ ਹਮਲਾ ਬੋਲ ਦਿੱਤਾ। ਬੈਰੀਕੇਡ ਤੋੜ ਦਿੱਤੇ ਗਏ ਅਤੇ ਪੁਲਿਸ ਅਫਸਰ ਮੁਲਾਜ਼ਮਾਂ ‘ਤੇ ਹਥਿਆਰ ਚਲਾਏ ਗਏ । ਐੱਸ.ਐੱਸ.ਪੀ ਸਤਿੰਦਰ ਸਿੰਘ ਨੇ ਭਾਈ ਅੰਮ੍ਰਿਤਪਾਲ ਵਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਵੇਖ ਕੇ ਲਵਪ੍ਰੀਤ ਸਿੰਘ ਨੂੰ ਛੱਡਣ ਦਾ ਐਲਾਨ ਕੀਤਾ । ਪੁਲਿਸ ਥਾਣੇ ‘ਤੇ ਹਮਲੇ ਨੂੰ ਲੈ ਕੇ ਹਮਲਾਵਰਾਂ’ਤੇ ਕਾਰਵਾਈ ਕਰਨ ‘ਤੇ ਪੰਜਾਬ ਪੁਲਿਸ ਸੰਕੋਚ ਕਰ ਰਹੀ ਹੈ । ਇਸੇ ਨੂੰ ਲੈ ਕੇ ਪੰਜਾਬ ਦੇ ਸਾਰੇ ਸਿਆਸੀ ਧਿਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੀ ਡੀ.ਜੀ.ਪੀ ਗੌਰਵ ਯਾਦਵ ‘ਤੇ ਸਵਾਲ ਚੁੱਕ ਰਹੇ ਹਨ ।

ਜ਼ਿਕਰਯੋਗ ਹੈ ਕਿ ਚਮਕੌਰ ਸਾਹਿਬ ਦੇ ਰਹਿਣ ਵਾਲੇ ਵਰਿੰਦਰ ਸਿੰਘ ਵਲੋਂ ਭਾਈ ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਉਸਨੂੰ ਅਗਵਾਹ ਕਰਨ ਅਤੇ ਕੁੱਟਮਾਰ ਦੇ ਦੋਸ਼ ਲਗਾਏ ਸਨ ।ਜਿਸਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਥਾਣਾ ਅਜਨਾਲਾ ਦੀ ਪੁਲਿਸ ਨੇ ਅੰਮ੍ਰਿਤਪਾਲ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਸੀ । ਸਾਰਾ ਵਿਵਾਦ ਸੋਸ਼ਲ ਮੀਡੀਆ ‘ਤੇ ਪਾਈ ਇੱਕ ਪੋਸਟ ਨੂੰ ਲੈ ਕੇ ਹੋਇਆ ਸੀ ।