ਲੋਕ ਸਭਾ ਚੋਣਾ ਦਾ ਐਲਾਨ, ਪੰਜਾਬ ‘ਚ ਇਕ ਜੂਨ ਪੈਣਗੀਆਂ ਵੋਟਾਂ

ਡੈਸਕ- ਚੋਣ ਕਮਿਸ਼ਨ ਵਲੋਂ ਦੇਸ਼ ਭਰ ਚ ਲੋਕ ਸਭਾ ਚੋਣਾ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨਰ ਦੇ ਮੁਤਾਬਿਕ ਦੇਸ਼ ਭਰ ਚ 7 ਫੇਜ਼ ਦੇ ਵਿੱਚ ਚੋਣਾਂ ਹੋਣਗੀਆਂ। ਵੱਖ ਵੱਖ ਫੇਜ਼ਾਂ ਦੇ ਤਹਿਤ ਸੂਬਿਆਂ ਦੀ ਵੰਡ ਕੀਤੀ ਗਈ ਹੈ। ਵੋਟਾਂ ਚਾਹੇ ਵੱਖ ਵੱਖ ਤਰੀਕ ਨੂੰ ਪੈਣਗੀਆਂ ਪਰ ਨਤੀਜੇ ਪੂਰੇ ਦੇਸ਼ ਚ 4 ਜੂਨ ਨੂੰ ਐਲਾਨ ਕੀਤੇ ਜਾਣਗੇ। ਪੰਜਾਬ ਨੂੰ ਆਖਰੀ ਫੇਜ਼ ਚ ਰਖਿਆ ਗਿਆ ਹੈ ।1 ਜੂਨ ਨੂੰ ਪੰਜਾਬ ਅਤੇ ਹਰਿਆਣਾ ਚ ਵੋਟਾਂ ਪੈਣਗੀਆਂ ਅਤੇ ਨਾਲ ਹੀ 4 ਜੂਨ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ।

ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ ਨੇ ਕਿਹਾ- ਸਾਡੀ ਟੀਮ ਪੂਰੀ ਹੈ। ਅਸੀਂ ਤਿੰਨੋਂ ਇਥੇ ਹਾਂ ਅਤੇ ਅਸੀਂ ਤਿਆਰ ਹਾਂ। ਸਾਰੇ ਵੋਟਰ ਵੀ ਤਿਆਰ ਹੋ ਜਾਣ। ਇਹ ਉਹ ਪ੍ਰੈਸ ਕਾਨਫਰੰਸ ਹੈ ਜਿਸ ਦੀ ਬਹੁਤ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਭਾਰਤੀ ਇਕੱਠੇ ਆਉਣਗੇ ਅਤੇ ਅਪਣੀਆਂ ਇੱਛਾਵਾਂ ਜ਼ਾਹਰ ਕਰਨਗੇ। ਇਹ ਇਤਿਹਾਸਕ ਮੌਕਾ ਹੈ। ਦੁਨੀਆ ਦੇ ਸੱਭ ਤੋਂ ਵੱਡੇ ਅਤੇ ਸੱਭ ਤੋਂ ਵੱਧ ਜੀਵੰਤ ਲੋਕਤੰਤਰ ਹੋਣ ਦੇ ਨਾਤੇ, ਹਰ ਕਿਸੇ ਦਾ ਧਿਆਨ ਭਾਰਤ ‘ਤੇ ਰਹਿੰਦਾ ਹੈ। ਦੇਸ਼ ਦੇ ਸਾਰੇ ਹਿੱਸੇ ਇਸ ਵਿਚ ਹਿੱਸਾ ਲੈਂਦੇ ਹਨ। ਚੋਣਾਂ ਦਾ ਤਿਉਹਾਰ – ਦੇਸ਼ ਦਾ ਮਾਣ।

ਚੋਣ ਕਮਿਸ਼ਨਰ ਨੇ ਦਸਿਆ ਕਿ ਦੇਸ਼ ਵਿਚ 97 ਕਰੋੜ ਵੋਟਰ ਹਨ। 10.5 ਲੱਖ ਪੋਲਿੰਗ ਸਟੇਸ਼ਨ, 1.5 ਕਰੋੜ ਪੋਲਿੰਗ ਅਫਸਰ, 55 ਲੱਖ ਈਵੀਐਮ, 4 ਲੱਖ ਵਾਹਨ ਹਨ। ਅਸੀਂ 400 ਤੋਂ ਵੱਧ ਵਿਧਾਨ ਸਭਾ ਚੋਣਾਂ ਕਰਵਾਈਆਂ ਹਨ। 16-16 ਨੂੰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਹਨ।

ਇਨ੍ਹਾਂ 7 ਫੇਜ਼ ਰਾਹੀਂ ਦੇਸ਼ ਭਰ ‘ਚ ਹੋਵੇਗੀ ਵੋਟਿੰਗ-

ਫੇਜ਼ 1- 19 ਅਪੈ੍ਰਲ
ਫੇਜ਼ 2- 26 ਅਪ੍ਰੈਲ
ਫੇਜ਼ 3 – 7 ਮਈ
ਫੇਜ਼ 4- 13 ਮਈ
ਫੇਜ਼ 5- 20 ਮਈ
ਫੇਜ਼ 6- 25 ਮਈ
ਫੇਜ਼ 7- 1 ਜੂਨ ਪੰਜਾਬ-ਹਰਿਆਣਾ