● On air now · ਟੀਵੀ ਪੰਜਾਬ

Punjabi News · Since 2013

Breaking

ਮੈਨੂੰ ਗਾਲ੍ਹਾਂ ਕੱਢਣ ਚ ਮਸਰੂਫ ਨੇ ਚੰਨੀ,ਬਲਾਸਟ ‘ਤੇ ਅੱਖਰ ਵੀ ਨਹੀਂ ਬੋਲੇ-ਕੇਜਰੀਵਾਲ

ਅੰਮ੍ਰਿਤਸਰ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਬਲਾਸਟ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ ਹੈ.ਆਪਣੀ ਦੋ ਦਿਨੀ ਫੇਰੀ ‘ਤੇ ਪੰਜਾਬ ਪੁੱਜੇ ਕੇਜਰੀਵਾਲ ਨੇ ਕਿਹਾ ਕੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ…


ਅੰਮ੍ਰਿਤਸਰ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਬਲਾਸਟ ਮਾਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਿਆ ਹੈ.ਆਪਣੀ ਦੋ ਦਿਨੀ ਫੇਰੀ ‘ਤੇ ਪੰਜਾਬ ਪੁੱਜੇ ਕੇਜਰੀਵਾਲ ਨੇ ਕਿਹਾ ਕੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਸਵੇਰੇ ਕੀਤੀ ਗਈ ਪ੍ਰੈਸ  ਕਾਨਫਰੰਸ ਚ ਇੱਕ ਵਾਰ ਵੀ ਲੁਧਿਆਣਾ ਬਲਾਸਟ ਦਾ ਜ਼ਿਕਰ ਨਹੀਂ ਕੀਤਾ ਗਿਆ.ਸੀ.ਐੱਮ ਸਾਰੀ ਕਾਨਫਰੰਸ ਚ ਉਨ੍ਹਾਂ ਨੂੰ ਹੀ ਗਾਲ੍ਹਾਂ ਕੱਢਣ ਚ ਮਸਰੂਫ ਰਹੇ.ਕੇਜਰੀਵਾਲ ਨੇ ਹੈਰਾਨੀ ਜਤਾਉਂਦਿਆਂ ਕਿਹਾ ਕੀ ਚੰਨੀ ਬਲਾਸਟ ਦੀ ਗੰਭੀਰਤਾ ਦੀ ਥਾਂ ਆਪਣੇ ਸਿਆਸੀ ਵਿਰੋਧੀਆਂ ਦੇ ਹੀ ਮਗਰ ਪਏ ਹੋਏ ਹਨ.ਕੇਜਰੀਵਾਲ ਨੇ ਚੰਨੀ ਨੂੰ ਸਿਆਸਤ ਛੱਡ ਕੇ ਇੱਕ ਗੰਭੀਰ ਮੁੱਖ ਮੰਤਰੀ ਦੇ ਤੌਰ ‘ਤੇ ਕੰਮ ਕਰਨ ਦੀ ਨਸੀਹਤ ਦਿੱਤੀ ਹੈ.


Filed under