● On air now · ਟੀਵੀ ਪੰਜਾਬ

Punjabi News · Since 2013

Breaking

ਮਨਿਕਾ ਬੱਤਰਾ ਏਸ਼ੀਅਨ ਚੈਂਪੀਅਨਸ਼ਿਪ ਲਈ ਟੀਮ ਤੋਂ ਬਾਹਰ

ਨਵੀਂ ਦਿੱਲੀ : ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੂੰ ਦੋਹਾ ਵਿਚ 28 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਬੱਤਰਾ ਸੋਨੀਪਤ ਵਿਚ ਲਾਜ਼ਮੀ ਰਾਸ਼ਟਰੀ ਕੈਂਪ ਵਿਚ ਸ਼ਾਮਲ ਨਹੀਂ ਹੋਏ, ਜਿਸ ਕਾਰਨ…


ਨਵੀਂ ਦਿੱਲੀ : ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੂੰ ਦੋਹਾ ਵਿਚ 28 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਬੱਤਰਾ ਸੋਨੀਪਤ ਵਿਚ ਲਾਜ਼ਮੀ ਰਾਸ਼ਟਰੀ ਕੈਂਪ ਵਿਚ ਸ਼ਾਮਲ ਨਹੀਂ ਹੋਏ, ਜਿਸ ਕਾਰਨ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ।

ਵਿਸ਼ਵ ਦੀ 56 ਵੇਂ ਨੰਬਰ ਦੀ ਖਿਡਾਰਨ ਦੀ ਗੈਰਹਾਜ਼ਰੀ ਵਿਚ 97 ਵੀਂ ਰੈਂਕਿੰਗ ਦੇ ਸੁਤੀਰਥ ਮੁਖਰਜੀ ਮਹਿਲਾ ਟੀਮ ਦੀ ਅਗਵਾਈ ਕਰਨਗੇ। ਹੋਰ ਮੈਂਬਰਾਂ ਵਿਚ ਟੀਮ ਵਿਚ ਅਹਿਕਾ ਮੁਖਰਜੀ (131 ਵਾਂ) ਅਤੇ ਅਰਚਨਾ ਕਾਮਥ (132 ਵਾਂ) ਸ਼ਾਮਲ ਹਨ।

ਟੀਵੀ ਪੰਜਾਬ ਬਿਊਰੋ


Filed under