● On air now · ਟੀਵੀ ਪੰਜਾਬ

Punjabi News · Since 2013

Breaking

ਖਿਡਾਰੀਆਂ ਤੋਂ ਬਾਅਦ ਹੁਣ ਗੈਂਗਸਟਰਾਂ ਦੇ ਰਡਾਰ ‘ਤੇ ਪੰਜਾਬੀ ਗਾਇਕ

ਜਲੰਧਰ- ਗੈਂਗਸਟਰਾਂ ਦਾ ਸ਼ਿਕਾਰ ਜ਼ਿਆਦਾਤਰ ਸਣਅਤਕਾਰਾਂ ਵਰਗੇ ਅਮੀਰ ਬੰਦੇ ਹੁੰਦੇ ਰਹੇ ਨੇ । ਗੈਂਗਸਟਰ ਇਨ੍ਹਾਂ ਨੂੰ ਧਮਕਾ ਕੇ ਜਾਂ ਕਿਡਨੈਪ ਕਰ ਫਿਰੌਤੀ ਮੰਗਦੇ ਰਹੇ ਨੇ । ਵੱਡੇ ਕਾਰੋਬਾਰੀਆਂ ਤੋਂ ਰੰਗਦਾਰੀ ਵੀ ਆਮ ਸੁਣਨ ਨੂੰ ਮਿਲਦੀ ਰਹੀ ਹੈ ।ਪਰ ਹੁਣ ਖਿਡਾਰੀਆਂ…


ਜਲੰਧਰ- ਗੈਂਗਸਟਰਾਂ ਦਾ ਸ਼ਿਕਾਰ ਜ਼ਿਆਦਾਤਰ ਸਣਅਤਕਾਰਾਂ ਵਰਗੇ ਅਮੀਰ ਬੰਦੇ ਹੁੰਦੇ ਰਹੇ ਨੇ । ਗੈਂਗਸਟਰ ਇਨ੍ਹਾਂ ਨੂੰ ਧਮਕਾ ਕੇ ਜਾਂ ਕਿਡਨੈਪ ਕਰ ਫਿਰੌਤੀ ਮੰਗਦੇ ਰਹੇ ਨੇ । ਵੱਡੇ ਕਾਰੋਬਾਰੀਆਂ ਤੋਂ ਰੰਗਦਾਰੀ ਵੀ ਆਮ ਸੁਣਨ ਨੂੰ ਮਿਲਦੀ ਰਹੀ ਹੈ ।ਪਰ ਹੁਣ ਖਿਡਾਰੀਆਂ ਦੇ ਨਾਲ ਨਾਲ ਕਲਾਕਾਤ ਵੀ ਇਨ੍ਹਾਂ ਦੇ ਨਿਸ਼ਾਨੇ ‘ਤੇ ਆ ਗਏ ਹਨ ।

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਮਰਡਰ ਕੇਸ ਦੀ ਜਾਂਚ ਕਰ ਰਹੀ ਪੁਲਿਸ ਦੇ ਉਦੋਂ ਹੋਸ਼ ਉੱਡ ਗਏ ਜਦੋਂ ਪੁੱਛਗਿੱਛ ਦੌਰਾਨ ਇਕ ਗੈਂਗਸਟਰ ਨੇ ਆਪਣੀ ਹਿੱਟ ਲਿਸਟ ਚ ਮਸ਼ਹੂਰ ਪੰਜਾਬ ਗਾਇਕ ਅਤੇ ਕਲਾਕਾਰ ਮਨਕੀਰਤ ਔਲਖ ਦਾ ਨਾਂ ਲੈ ਦਿੱਤਾ । ਇਨ੍ਹਾਂ ਹੀ ਨਹੀਂ ਇਸਤੋਂ ਇਲਾਵਾ ਤਿੰਨ ਹੋਰ ਨਾਮਵਰ ਗਾਇਕ ਵੀ ਗੈਂਗਸਟਰਾਂ ਦੀ ਨਜ਼ਰ ਚ ਹਨ ।ਫਿਲਹਾਲ ਇਨ੍ਹਾਂ ਦੇ ਨਾਂ ਸਾਹਮਨੇ ਨਹੀਂ ਆ ਸਕੇ ਹਨ ।

ਗੈਂਗਸਟਰ ਦੀ ਇਸ ਇਨਪੁੱਟ ਬਾਬਤ ਪੁਲਿਸ ਵਲੋਂ ਗਾਇਕ ਮਨਕੀਰਤ ਔਲਖ ਨੂੰ ਅਪਡੇਟ ਕਰ ਦਿੱਤਾ ਗਿਆ ਹੈ ।ਸੂਤਰਾਂ ਮੁਤਾਬਿਕ ਪੁਲਿਸ ਵਲੋਂ ਗਾਇਕ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ।ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਪਰਮੀਸ਼ ਵਰਮਾ ‘ਤੇ ਗੈਂਗਸਟਰ ਦਿਲਪ੍ਰੀਤ ਬਾਬਾ ਵਲੋਂ ਗੋਲੀਆਂ ਮਾਰਨ ਦੀ ਘਟਨਾ ਵੀ ਸਾਹਮਨੇ ਆ ਚੁੱਕੀ ਹੈ .ਫਿਲਹਾਲ ਦਿਲਪ੍ਰੀਤ ਬਾਬਾ ਜੇਲ੍ਹ ਚ ਹੈ ।


Filed under