ਨੇਪਾਲ ਦੇ ਟਮਾਟਰ ਨਾਲ ਮਿਲੇਗੀ ਮਹਿੰਗਾਈ ਤੋਂ ਰਾਹਤ, 50 ਰੁਪਏ ਕਿਲੋ ਮਿਲਣਗੇ ਟਮਾਟਰ

ਡੈਸਕ- ਸਹਿਕਾਰੀ ਸੰਸਥਾ NCCF ਨੇ ਬੁੱਧਵਾਰ ਨੂੰ ਕਿਹਾ ਕਿ ਗੁਆਂਢੀ ਦੇਸ਼ ਨੇਪਾਲ ਤੋਂ ਆਯਾਤ ਕੀਤੇ ਜਾਣ ਵਾਲੇ ਲਗਭਗ ਪੰਜ ਟਨ ਟਮਾਟਰ ਜਲਦ ਹੀ ਭਾਰਤ ਪਹੁੰਚ ਜਾਣਗੇ ਅਤੇ ਉੱਤਰ ਪ੍ਰਦੇਸ਼ ‘ਚ ਵੀਰਵਾਰ ਤੋਂ 50 ਰੁਪਏ ਪ੍ਰਤੀ ਕਿਲੋ ਦੀ ਦਰ ‘ਤੇ ਪ੍ਰਚੂਨ ਵਿਕਰੀ ਕੀਤੀ ਜਾਵੇਗੀ।

ਐੱਨਸੀਸੀਐੱਫ ਨੇ ਨੇਪਾਲ ਤੋਂ 10 ਟਨ ਟਮਾਟਰ ਦੀ ਦਰਾਮਦ ਲਈ ਇਕਰਾਰਨਾਮਾ ਕੀਤਾ ਹੈ। ਇਸ ਵਿੱਚੋਂ 3-4 ਟਨ ਅੱਜ ਉੱਤਰ ਪ੍ਰਦੇਸ਼ ਵਿੱਚ ਵੰਡਿਆ ਗਿਆ ਸੀ। ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ (NCCF) ਨੇ ਆਖਿਆ ਹੈ ਕਿ ਗੁਆਂਢੀ ਦੇਸ਼ ਨੇਪਾਲ ਤੋਂ ਦਰਾਮਦ ਕੀਤੇ ਕਰੀਬ 5 ਟਨ ਟਮਾਟਰ ਭਾਰਤ ਪੁੱਜ ਰਹੇ ਹਨ ਤੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਵਿੱਚ 50 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਉਤੇ ਵੇਚੇ ਜਾਣਗੇ।

ਐੱਨ.ਸੀ.ਸੀ.ਐੱਫ. ਨੇ ਨੇਪਾਲ ਤੋਂ 10 ਟਨ ਟਮਾਟਰ ਦਰਾਮਦ ਕਰਨ ਲਈ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹਨ। NCCF ਕੇਂਦਰ ਸਰਕਾਰ ਦੀ ਤਰਫੋਂ ਟਮਾਟਰਾਂ ਦੀ ਘਰੇਲੂ ਖਰੀਦ ਦੇ ਨਾਲ-ਨਾਲ ਦਰਾਮਦ ਵੀ ਕਰ ਰਿਹਾ ਹੈ ਅਤੇ ਗਾਹਕਾਂ ਨੂੰ ਉੱਚੀਆਂ ਕੀਮਤਾਂ ਤੋਂ ਰਾਹਤ ਪ੍ਰਦਾਨ ਕਰਨ ਲਈ ਰਿਆਇਤੀ ਦਰਾਂ ‘ਤੇ ਇਨ੍ਹਾਂ ਦੀ ਪ੍ਰਚੂਨ ਵਿਕਰੀ ਕਰ ਰਿਹਾ ਹੈ। ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੀਆਂ ਹਦਾਇਤਾਂ ‘ਤੇ ਟਮਾਟਰਾਂ ਦੀ ਪ੍ਰਚੂਨ ਵਿਕਰੀ ‘ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ।