ਨਿੱਜੀ ਸਕੂਲਾਂ ‘ਤੇ ਮਾਨ ਸਰਕਾਰ ਦਾ ਡੰਡਾ , 720 ਸਕੂਲਾਂ ਦੀ ਹੋਵੇਗੀ ਜਾਂਚ

ਚੰਡੀਗੜ੍ਹ- ਪੰਜਾਬ ਦੀ ‘ਆਪ’ ਸਰਕਾਰ ਨੇ ਸਿੱਖਿਆ ਅਤੇ ਸਿਹਤ ਦੇ ਏਜੰਡੇ ਤੇ ਕੰਮ ਕਰਦਿਆਂ ਹੋਇਆਂ ਇਕ ਹੋਰ ਵੱਡਾ ਹੁਕਮ ਸੁਣਾਇਆ ਹੈ । ਮਾਨ ਸਰਕਾਰ ਨੇ ਪੰਜਾਬ ਦੇ 720 ਨਿੱਜੀ ਸਕੂਲਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ । ਇਹ ਜਾਂਚ ਲੋਕਾਂ ਵਲੋਂ ਕੀਤੀਆਂ ਸ਼ਿਕਾਇਤਾਂ ਅਤੇ ਸਰਕਾਰ ਵਲੋਂ ਆਪਣੇ ਹੁਕਮਾਂ ਦੀ ਪਾਲਨਾ ਸਬੰਧੀ ਜਾਂਚ ਨੂੰ ਲੈ ਕੇ ਹੈ । ਸਰਕਾਰ ਵਲੋਂ ਇਸ ਬਾਬਤ ਸਬੰਧਿਤ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ।

ਇਸ ਤੋਂ ਪਹਿਲਾਂ ਮਾਨ ਸਰਕਾਰ ਨਿੱਜੀ ਸਕੂਲਾਂ ਨੂੰ ਫੀਸ ਨਾ ਵਧਾਉਣ ਬਾਰੇ ਐਲਾਨ ਕਰ ਚੁੱਕੀ ਹੈ । ਇਨ੍ਹਾਂ ਹੀ ਨਹੀਂ ਨਿੱਜੀ ਸਕੂਲਾਂ ਦੀ ਲੁੱਟ ਨੂੰ ਲੈ ਕੇ ਸੀ.ਐੱਮ ਭਗਵੰਤ ਮਾਨ ਆਪਣਾ ਸਖਤ ਸਟੈਂਡ ਦਿਖਾ ਚੁੱਕੇ ਹਨ । ਖਾਸ ਦੁਕਾਨਜ ਤੋਂ ਸਕੂਲ ਦੀਆਂ ਕਿਤਾਬਾਂ ਅਤੇ ਵਰਦੀਆਂ ਨੂੰ ਲੈ ਕੇ ਵੀ ਸਰਕਾਰ ਸਖਤੀ ਵਰਤ ਰਹੀ ਹੈ । ਹੁਣ ਇਨ੍ਹਾਂ ਸਾਰੀਆਂ ਹਿਦਾਇਤਾਂ ‘ਤੇ ਅਮਲ ਨੂੰ ਚੈੱਕ ਕਰਨ ਲਈ ਸਰਕਾਰ ਵਲੋਂ 720 ਸਕੂਲਾਂ ਦੀ ਚੈਕਿੰਗ ਕਰਨ ਦੀ ਗੱਲ ਕੀਤੀ ਗਈ ਹੈ ।

ਫੀਸ ਮਾਮਲੇ ਨੂੰ ਲੈ ਕੇ ਨਿੱਜੀ ਸਕੂਲ ਸਰਕਾਰ ਦਾ ਵਿਰੋਧ ਕਰ ਚੁੱਕੇ ਹਨ । ਉਨ੍ਹਾਂ ਦਾ ਤਰਕ ਹੈ ਕਿ ਕਨੂੰਨੀ ਤੌਰ ‘ਤੇ ਉਹ ਵੱਧਦੀ ਮਹਿੰਗਾਈ ਅਤੇ ਖਰਚਿਆਂ ਨੂੰ ਲੈ ਕੇ ਫੀਸ ਚ ਵਾਧਾ ਕਰ ਸਕਦੇ ਹਨ ।