● On air now · ਟੀਵੀ ਪੰਜਾਬ

Punjabi News · Since 2013

Breaking

ਮਾਰਕ ਕਾਰਨੀ ਨੇ ਦਿੱਤੇ ਸਪੱਸ਼ਟ ਸੰਕੇਤ — ਵੱਡੇ ਬਦਲਾਅ ਤੇ ਕਠਿਨ ਬਜਟ ਲਈ ਦੇਸ਼ ਤਿਆਰ ਰਹੇ

Ottawa- ਓਟਾਵਾ ਯੂਨੀਵਰਸਿਟੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਭਾਸ਼ਣ ਸਿਰਫ਼ ਇੱਕ ਸਪੀਚ ਨਹੀਂ ਸੀ — ਇਹ ਸਰਕਾਰ ਦੇ ਆਉਣ ਵਾਲੇ ਬਦਲਾਅ ਦਾ ਸੰਗੀਤਮਈ ਐਲਾਨ ਸੀ। “ਬਿਲਡਿੰਗ ਕੈਨੇਡਾ ਸਟਰੌਂਗ” ਦੇ ਨਾਰੇ ਹੇਠ, ਕਾਰਨੀ ਨੇ ਸਰਕਾਰ ਦੇ ਖਰਚੇ ਘਟਾਉਣ, ਬਿਊਰੋਕ੍ਰੇਸੀ ਸਾਫ…


Ottawa- ਓਟਾਵਾ ਯੂਨੀਵਰਸਿਟੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਭਾਸ਼ਣ ਸਿਰਫ਼ ਇੱਕ ਸਪੀਚ ਨਹੀਂ ਸੀ — ਇਹ ਸਰਕਾਰ ਦੇ ਆਉਣ ਵਾਲੇ ਬਦਲਾਅ ਦਾ ਸੰਗੀਤਮਈ ਐਲਾਨ ਸੀ। “ਬਿਲਡਿੰਗ ਕੈਨੇਡਾ ਸਟਰੌਂਗ” ਦੇ ਨਾਰੇ ਹੇਠ, ਕਾਰਨੀ ਨੇ ਸਰਕਾਰ ਦੇ ਖਰਚੇ ਘਟਾਉਣ, ਬਿਊਰੋਕ੍ਰੇਸੀ ਸਾਫ ਕਰਨ ਤੇ “ਦੇਸ਼ ਨੂੰ ਮੁੜ ਖੜ੍ਹਾ ਕਰਨ” ਦੀ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਸਰਕਾਰੀ ਖਰਚੇ ਆਰਥਿਕ ਵਿਕਾਸ ਤੋਂ ਤੇਜ਼ ਵਧ ਰਹੇ ਹਨ, ਇਸ ਲਈ 60 ਦਿਨਾਂ ਦੀ ਸਮੀਖਿਆ ਤੋਂ ਬਾਅਦ 500 ਤਰੀਕਿਆਂ ਨਾਲ ਸਰਕਾਰੀ ਪ੍ਰਕਿਰਿਆ ਸੌਖੀ ਕਰਨ ਅਤੇ ਖਰਚੇ ਘਟਾਉਣ ਦੇ ਫ਼ੈਸਲੇ ਕੀਤੇ ਗਏ ਹਨ। ਇਹ ਸੰਕੇਤ ਹੈ ਕਿ 4 ਨਵੰਬਰ ਦੇ ਬਜਟ ਵਿੱਚ ਵੱਡੀਆਂ ਕਟੌਤੀਆਂ ਆ ਸਕਦੀਆਂ ਹਨ।

ਕਾਰਨੀ ਨੇ ਕਿਹਾ, “ਅਸੀਂ ਕੁਝ ਕੰਮ ਘੱਟ ਕਰਨੇ ਪੈਣਗੇ ਤਾਂ ਜੋ ਜ਼ਰੂਰੀ ਕੰਮ ਵੱਧ ਕਰ ਸਕੀਏ।” ਉਨ੍ਹਾਂ ਦਾ ਟੋਨ ਸ਼ਾਂਤ ਪਰ ਸਖ਼ਤ ਸੀ — ਇੱਕ ਐਸਾ ਸੰਦੇਸ਼ ਜੋ ਕੈਨੇਡੀਅਨਾਂ ਨੂੰ ਆਉਣ ਵਾਲੇ ਸਮੇਂ ਦੀ ਤਿਆਰੀ ਲਈ ਕਹਿੰਦਾ ਹੈ।


Filed under