ਉੱਤਰੀ ਖੇਤਰਾਂ ‘ਚ ਘੱਟ ਬਾਰਿਸ਼ ਹੋਣ ਦੀ ਸੰਭਾਵਨਾ, ਕਮਜ਼ੋਰ ਪਿਆ ਮਾਨਸੂਨ

ਡੈਸਕ- ਜੁਲਾਈ ਮਹੀਨੇ ਵਿਚ ਆਮ ਨਾਲੋਂ ਵੱਧ ਮੀਂਹ ਪੈਣ ਤੋਂ ਬਾਅਦ ਮਾਨਸੂਨ ਹੁਣ ਹੌਲੀ-ਹੌਲੀ ਕਮਜ਼ੋਰ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਐਤਵਾਰ ਨੂੰ ਦੱਸਿਆ ਗਿਆ ਕਿ ਜੁਲਾਈ ‘ਚ ਪੰਜ ਫੀਸਦੀ ਜ਼ਿਆਦਾ ਬਾਰਿਸ਼ ਹੋਈ ਸੀ, ਪਰ ਮਾਨਸੂਨ ਹੁਣ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਸੌਰਾਸ਼ਟਰ ਸਮੇਤ ਦੇਸ਼ ਦੇ ਉੱਤਰੀ ਮੈਦਾਨੀ ਇਲਾਕਿਆਂ ‘ਚ ਕਮਜ਼ੋਰ ਪੜਾਅ ‘ਚ ਦਾਖਲ ਹੋ ਗਿਆ ਹੈ।

ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਉੱਤਰੀ ਖੇਤਰਾਂ ‘ਚ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਮੱਧ ਅਤੇ ਪ੍ਰਾਇਦੀਪ ਭਾਰਤ ਵਿੱਚ ਵੀ ਬਾਰਸ਼ ਵਿਚ ਕਮੀ ਆਵੇਗੀ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐਮ ਮਹਾਪਾਤਰਾ ਨੇ ਕਿਹਾ, ‘ਮਾਨਸੂਨ ਹੁਣ ਕਮਜ਼ੋਰ ਪੜਾਅ ‘ਚ ਦਾਖਲ ਹੋ ਗਿਆ ਹੈ। ਅਸੀਂ ਪੂਰੇ ਜੁਲਾਈ ਵਿੱਚ ਮਾਨਸੂਨ ਦਾ ਇੱਕ ਜੋਰਦਾਰ ਅਤੇ ਸਰਗਰਮ ਪੜਾਅ ਦੇਖਿਆ ਹੈ। ਅੰਤਰ-ਮੌਸਮੀ ਪਰਿਵਰਤਨ ਦੇ ਨਾਲ ਇੱਕ ਸਰਗਰਮ ਪੜਾਅ ਤੋਂ ਬਾਅਦ ਮਾਨਸੂਨ ਦੇ ਹੁਣ ਕਮਜ਼ੋਰ ਪੜਾਅ ਦੇਖਣ ਦੀ ਉਮੀਦ ਹੈ। ਅਗਲੇ ਇੱਕ ਹਫ਼ਤੇ ਮੀਂਹ ਪਵੇਗਾ। ਹਾਲਾਂਕਿ ਇਹ ਹਿਮਾਲਿਆ ਦੀਆਂ ਪਹਾੜੀਆਂ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਬਾਰਿਸ਼ ਹੋਵੇਗੀ।

ਐੱਮ ਮਹਾਪਾਤਰਾ ਨੇ ਕਿਹਾ, ”ਅਸੀਂ ਬਿਹਾਰ, ਪੱਛਮੀ ਬੰਗਾਲ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਰਗੇ ਪੂਰਬੀ ਰਾਜਾਂ ਦੇ ਕੁਝ ਹਿੱਸਿਆਂ ‘ਚ ਬਾਰਸ਼ ਦੀ ਉਮੀਦ ਕਰ ਰਹੇ ਹਾਂ ਜੋ ਮੀਂਹ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।” ਅਗਸਤ ਮਹੀਨੇ ‘ਚ ਦੇਸ਼ ‘ਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ।