ਬੈਲਿਸਿਟਿਕ ਹੈਲਮੇਟ ਮਾਮਲੇ ‘ਚ ਕਾਂਗਰਸੀ ਸਾਂਸਦਾ ਨੇ ਦਿੱਤੀ ਸ਼੍ਰੌਮਣੀ ਕਮੇਟੀ ਨੂੰ ਸਲਾਹ

ਡੈਸਕ- ਸਿੱਖ ਫੌਜੀਆਂ ਲਈ ਤਿਆਰ ਕੀਤੇ ਗਏ ਬੈਲਿਸਟਿਕ ਹੈਲਮੇਟ ਦਾ ਵਿਵਾਦ ਵੱਧਦਾ ਜਾ ਰਿਹਾ ਹੈ । ਸ਼੍ਰੌਮਣੀ ਕਮੁੇਟੀ ਦੇ ਵਿਰੋਧ ਤੋਂ ਬਾਅਦ ਹੁਣ ਕਾਂਗਰਸ ਇਸ ਹੈਲਮੇਟ ਦੇ ਪੱਖ ਚ ਆਈ ਹੈ ।ਕਾਂਗਰਸ ਪਾਰਟੀ ਦੇ ਪੰਜਾਬ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਗੁਰਜਤਿ ਔਜਲਾ ਨੇ ਇਸ ਮਾਮਲੇ ਚ ਪਹਿਲ ਕੀਤੀ ਹੈ । ਦੋਹਾਂ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਸਿੱਖ ਫੌਜੀਆਂ ‘ਤੇ ਹੀ ਛੱਡ ਦੇਣਾ ਚਾਹੀਦਾ ਹੈ । ਨਾਂ ਤਾਂ ਇਸ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਅਤੇ ਨਾ ਹੀ ਇਸਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ।ਅੱਤਵਾਦੀ ਹਮਲੇ ਜਾਂ ਓਪਰੇਸ਼ਨ ਦੌਰਾਨ ਸਿੱਖ ਫੌਜੀ ਆਪ ਹੀ ਫੈਸਲਾ ਕਰਨ ਕਿ ਇਸਨੂੰ ਉਹ ਪਾਉਣਾ ਚਾਹੁੰਦੇ ਹਨ ਕਿ ਨਹੀਂ ।

ਬਿੱਟੂ ਦਾ ਕਹਿਣਾ ਹੈ ਕਿ ਸਿੱਖ ਲਈ ਪੱਗ ਮਹੱਤਵਪੂਰਣ ਹੈ । ਬੈਲਿਸਟਿਕ ਹੈਲਮੇਟ ਦਾ ਡਿਜ਼ਾਇਨ ਵੱਖਰਾ ਨਹੀਂ ਹੈ । ਗਰਿਸਿੱਖ ਫੌਜੀ ਚਾਹੇ ਤਾਂ ਇਸ ਨੂੰ ਪਾ ਸਕਦਾ ਹੈ ।ਸ਼੍ਰੌਮਣੀ ਕਮੇਟੀ ਦਾ ਨਾਂ ਲਏ ਬਗੈਰ ਬਿੱਟੂ ਨੇ ਕਿਹਾ ਕਿ ਹਰੇਕ ਗੱਲ ਦਾ ਮੁੱਦਾ ਨਹੀਂ ਬਨਾਉਣਾ ਚਾਹੀਦਾ ਹੈ ।

ਗੁਰੂਨਗਰੀ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਇਸ ਮਾਮਲੇ ‘ਤੇ ਸਿੱਖ ਫੌਜੀਆਂ ਦੀ ਤਰਫਦਾਰੀ ਕੀਤੀ ਹੈ । ਔਜਲਾ ਦਾ ਕਹਿਣਾ ਹੈ ਕਿ ਆਪਣੀ ਜਾਨ ਦੀ ਰਾਖੀ ਲਈ ਹੈਲਮੇਟ ਪਾਉਣ ਦਾ ਫੈਸਲਾ ਸਿੱਖ ਫੌਜੀ ਭਰਾਵਾਂ ਨੂੰ ਆਪ ਹੀ ਲੈਣਾ ਚਾਹੀਦਾ ਹੈ । ਅਜੌਕੇ ਸਮੇਂ ਚ ਜਦੋਂ ਲੜਾਈਆਂ ਬੜੀ ਹਾਈਟੇਕ ਹੋ ਚੁੱਕੀਆਂ ਹਨ ,ਅਜਿਹੇ ਹੈਲਮੇਟ ਪਾਉਣਾ ਜ਼ਰੂਰੀ ਹੈ ।ਉਨ੍ਹਾਂ ਕਿਹਾ ਕਿ ਹੈ;ਮੇਟਾਂ ‘ਤੇ ਕਈ ਤਰ੍ਹਾਂ ਦੇ ਕੈਮਰੇ ਅਤੇ ਹੋਰ ਉਪਕਰਣ ਲਈ ਲਗਦੇ ਹਨ, ਪਰ ਇਹ ਤੱਦ ਤੱਕ ਹੀ ਠੀਖ ਹੈ ਜਦੋਂ ਸਿੱਖ ਫੌਜੀ ਇਸਨੂੰ ਪਾਉਣ ਦਾ ਇੱਛੁਕ ਹੋਵੇ ।

ਜ਼ਿਕਰਯੋਗ ਹੈ ਕਿ ਬੈਲਿਸਟਿਕ ਹੈਲਮੇਟ ਨੂੰ ਲੈ ਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸਦਾ ਵਿਰੋਧ ਕੀਤਾ ਗਿਆ ਸੀ ।