ਪੰਜਾਬ ਕਾਂਗਰਸ ‘ਚ ਫਿਰ ਬਦਲੀ ਹਵਾ,ਸਿੱਧੂ ਛੱਡ ਸਕਦੇ ਹਨ ਕਾਂਗਰਸ 

ਜਲੰਧਰ- ਪੰਜਾਬ ਕਾਂਗਰਸ ਦੀ ਹਵਾ ਇੱਕ ਵਾਰ ਫਿਰ ਤੋਂ ਬਦਲਦੀ ਜਾਪ ਰਹੀ ਹੈ.ਪਿਛਲੇ ਕੁੱਝ ਦਿਨਾਂ ਤੋਂ ਸਰਕਾਰ ਦੇ ਮੰਤਰੀਆਂ ਸਮੇਤ ਕਈ ਵਿਧਾਇਕਾਂ ਵਲੋਂ ਸਿੱਧੂ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ.ਮੁੱਖ ਮੰਤਰੀ ਚਰਨਜੀਤ ਸਿੰਘ,ਰਵਨਤਿ ਬਿੱਟੂ,ਸੁਖਜਿੰਦਰ ਰੰਧਾਵਾ ਅਤੇ ਭਾਰਤ ਭੂਸ਼ਣ ਆਸ਼ੂ ਵਰਗੇ ਵੱਡੇ ਨਾਂ ਤਾਂ ਬੋਲ ਹੀ ਰਹੇ ਹਨ ਉੱਥੇ ਰਾਣਾ ਗੁਰਜੀਤ ਸਿੰਘ ਅਤੇ ਕੁਲਬੀਰ ਜੀਰਾ ਦੇ ਬਿਆਨ ਪੰਜਾਬ ਕਾਂਗਰਸ ਅੰਦਰ ਹੋ ਰਹੀ ਹਲਚਲ ਦਾ ਇਸ਼ਾਰਾ ਦੇ ਰਹੇ ਹਨ.ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਵਲੋਂ ਮੁੱਖ ਮੰਤਰੀ ਨਾਂ ਦਾ ਐਲ਼ਾਨ ਕਰਨ ਦੀ ਜ਼ਿੱਦ ਨੇ ਦਿੱਲੀ ਹਾਈਕਮਾਨ ਨੂੰ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ.ਖਬਰ ਪਤਾ ਲੱਗੀ ਹੈ ਕੀ ਸ਼ੋਅ ਪੀਸ ਤੋਂ ਕਿਨਾਰਾ ਕਰ ਚੁੱਕੇ ਨਵਜੋਤ ਸਿੱਧੂ ਵੀ ਕਾਂਗਰਸ ਪਾਰਟੀ ਦੀ ਮੰਸ਼ਾ ਭਾਪ ਗਏ ਹਨ ਅਤੇ ਉਹ ਬਹੁਤ ਹੀ ਜਲਦ ਕੋਈ ਵੱਡਾ ਧਮਾਕਾ ਕਰ ਸਕਦੇ ਹਨ.
ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ਚ ਪਹਿਲਾਂ ਹੀ ਬਹੁਤ ਵੱਡਾ ਖੇਮਾ ਨਾਰਾਜ਼ ਸੀ, ਪਰ ਹਾਈਕਮਾਨ ਨਾਲ ਉਨ੍ਹਾਂ ਦੀ ਨੇੜਤਾ ਦੇ ਚਲਦਿਆਂ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ ਸੀ.ਨਵਜੋਤ ਸਿੱਧੂ ਵਲੋਂ 2022 ਦੀਆਂ ਚੋਣਾ ਚ ਮੁੱਖ ਮੰਤਰੀ ਚਿਹਰਾ ਐਲਾਨਣ ਦੇ ਦਬਾਅ ਹੇਠ ਹਾਈਕਮਾਨ ਵਲੋਂ ਸਿਰੋ ਪਾਣੀ ਨਿਕਲਦਾ ਵੇਖ ਪੰਜਾਬ ਟੀਮ ਨੂੰ ਇਸ਼ਾਰਾ ਕਰ ਦਿੱਤਾ ਗਿਆ ਹੈ.ਟੀ.ਵੀ ਪੰਜਾਬ ਨੂੰ ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਨੂੰ ਮਨਾਉਣ ਲਈ ਹਾਈਕਮਾਨ ਵਲੋਂ ਰਾਜਾ ਵੜਿੰਗ,ਪਰਗਟ ਸਿੰਘ ਅਤੇ ਸੀਨੀਅਰ ਸਾਂਸਦ ਅਮਰ ਸਿੰਘ ਦੀ ਡਿਊਟੀ ਲਗਾਈ ਗਈ ਸੀ.ਭਲਕੇ ਹੋਈ ਬੈਠਕ ਚ ਸਿੱਧੂ ਦੇ ਖਾਸਮਖਾਸ ਪਰਗਟ ਸਿੰਘ ਤਾਂ ਪਹੁੰਚੇ ਹੀ ਨਹੀਂ.ਬਾਕੀਆਂ ਵਲੋਂ ਵੀ ਦਿੱਤੀ ਗਈ ਸਲਾਹ ਨੂੰ ਸਿੱਧੂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ.ਨਵਜੋਤ ਸਿੱਧੂ ਅਆਂਪਣੇ ਸੁਭਾਅ ਦੇ ਤਹਿਤ ਅੜੇ ਹੋਏ ਹਨ.ਇਸ ਤੋਂ ਪਹਿਲਾਂ ਵੀ ਹਾਈਕਮਾਨ ਨੂੰ ਖੜਕਾਉਣ ਅਤੇ ਸ਼ੌਅ ਪੀਸ ਨਾ ਬਨਣ ਦੀ ਗੱਲ ਕਰ ਚੁੱਕੇ ਹਨ.ਕਾਂਗਰਸ ਦੇ ਅੰਦਰ ਚਰਚਾ ਹੈ ਕੀ ਸਿੱਧੂ ਹੁਣ ਕੋਈ ਵੀ ਵੱਡਾ ਧਮਾਕਾ ਕਰ ਸਕਦੇ ਹਨ.
ਦੂਜੇ ਪਾਸੇ ਸਿੱਧੂ ਦੀ ਸਕ੍ਰਿਪਟ ਲਿਖਣ ਵਾਲੇ ਕਾਂਗਰਸੀ ਨੇਤਾਵਾਂ ਨੇ ਸਿੱਧੂ ਤੋਂ ਬਾਅਦ ਸੂਬਾ ਕਾਂਗਰਸ ਦੀ ਕਮਾਨ ਸੰਭਾਲਣ ਦੀ ਵੀ ਜ਼ਿੰਮੇਵਾਰੀ ਲੈ ਲਈ ਹੈ.ਸੁਨੀਲ ਜਾਖੜ ਅਤੇ ਸੁਖਜਿੰਦਰ ਰੰਧਾਵਾ ਦੇ ਨਾਂ ਸਾਹਮਨੇ ਆ ਰਹੇ ਹਨ.
ਪਤਾ ਚੱਲਿਆ ਹੈ ਕੀ ਸਿੱਧੂ ਨੇ ਹਾਈਕਮਾਨ ਨੂੰ ਕਹਿ ਦਿੱਤਾ ਹੈ ਕੀ ਚੰਨੀ ਦੇ ਨਾਂ ‘ਤੇ ਕਾਂਗਰਸ ਚੋਣਾ ਹਾਰ ਰਹੀ ਹੈ.ਜੇਕਰ ਪਾਰਟੀ ਉਨ੍ਹਾਂ ਦਾ ਨਾਂ ਅੱਗੇ ਕਰਦੀ ਹੈ ਤਾਂ ਹੀ ਜਿੱਤ ਨਸੀਬ ਹੋਵੇਗੀ.