● On air now · ਟੀਵੀ ਪੰਜਾਬ

Punjabi News · Since 2013

Breaking

ਬੀ. ਸੀ. ਦੇ ਬਾਰਕਰਵਿਲੇ ਹਾਈਵੇਅ ’ਤੇ ਦਰਖ਼ਤ ਨਾਲ ਟਕਰਾਈ ਗੱਡੀ, ਦੋ ਨੌਜਵਾਨਾਂ ਦੀ ਮੌਤ

Victoria- ਬ੍ਰਿਟਿਸ਼ ਕੋਲੰਬੀਆ ’ਚ ਪੈਂਦੇ ਬਾਰਕਰਵਿਲੇ ਹਾਈਵੇਅ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਆਰ. ਸੀ. ਐਮ. ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਤਵਾਰ ਸਵੇਰੇ ਕਰੀਬ 5.37 ਵਜੇ ਕਾਰਬੇਟ ਰੋਡ ਨੇੜੇ ਬਾਰਕਰਵਿਲੇ ਹਾਈਵੇਅ…


Victoria- ਬ੍ਰਿਟਿਸ਼ ਕੋਲੰਬੀਆ ’ਚ ਪੈਂਦੇ ਬਾਰਕਰਵਿਲੇ ਹਾਈਵੇਅ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਆਰ. ਸੀ. ਐਮ. ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਤਵਾਰ ਸਵੇਰੇ ਕਰੀਬ 5.37 ਵਜੇ ਕਾਰਬੇਟ ਰੋਡ ਨੇੜੇ ਬਾਰਕਰਵਿਲੇ ਹਾਈਵੇਅ ’ਤੇ ਇੱਕ ਵਾਹਨ ਦੀ ਟੱਕਰ ਬਾਰੇ ਰਿਪੋਰਟ ਕੀਤੀ।
ਪੁਲਿਸ ਦਾ ਕਹਿਣਾ ਹੈ ਕਿ ਇਹ ਵਾਹਨ ਹਾਈਵੇਅ ’ਤੇ ਪੂਰਬ ਵੱਲ ਜਾ ਰਿਹਾ ਸੀ ਜਦੋਂ ਇਹ ਸੜਕ ਤੋਂ ਬਾਹਰ ਨਿਕਲਿਆ, ਇੱਕ ਦਰੱਖਤ ਨਾਲ ਟਕਰਾਅ ਗਿਆ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨ ’ਚ ਸਵਾਰ 17 ਸਾਲਾ ਲੜਕਾ ਅਤੇ 17 ਸਾਲਾ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਟੱਕਰ ਦੇ ਕਾਰਨਾਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਸ ਹਾਦਸੇ ਬਾਰੇ ਪੁਲਿਸ ਸਾਰਜੈਂਟ ਕਲੇਅ ਕ੍ਰੋਨੇਬਸਚ ਨੇ ਕਿਹਾ ਕਿ ਕਵੇਸਨਲ ਆਰਸੀਐਮਪੀ ਇਸ ਦੁਖਦਾਈ ਸਮੇਂ ਦੌਰਾਨ ਦੋਹਾਂ ਮਿ੍ਰਤਕਾਂ ਦੇ ਪਰਿਵਾਰਾਂ, ਦੋਸਤਾਂ ਅਤੇ ਅਜ਼ੀਜ਼ਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਨ।


Filed under