ਕਾਰ ਨਿਰਮਾਤਾਵਾਂ ਨੂੰ ਫਲੈਕਸ ਇੰਜਣ ਬਣਾਉਣ ਲਈ ਜਾਰੀ ਕੀਤੇ ਜਾਣਗੇ ਆਦੇਸ਼

ਪੁਣੇ : ਮਹਾਰਾਸ਼ਟਰ ਵਿਚ ਇਕ ਸਮਾਗਮ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਹ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਵਿਚ ਇਕ ਆਦੇਸ਼ ਜਾਰੀ ਕਰਨਗੇ, ਜਿਸ ਨਾਲ ਸਾਰੇ ਵਾਹਨ ਨਿਰਮਾਤਾਵਾਂ ਲਈ ਆਪਣੇ ਵਾਹਨਾਂ ਨੂੰ ਫਲੈਕਸ ਇੰਜਣਾਂ ਨਾਲ ਚਲਾਉਣਾ ਲਾਜ਼ਮੀ ਕਰ ਦਿੱਤਾ ਜਾਵੇਗਾ, ਜੋ ਇਕ ਤੋਂ ਵੱਧ ਬਾਲਣਾਂ ਨਾਲ ਚੱਲ ਸਕਦੇ ਹਨ।

ਜਿਸ ਦੇ ਤਹਿਤ ਬੀ ਐੱਮ ਡਬਲਿਊ , ਮਰਸੀਡੀਜ਼ , ਟਾਟਾ ਅਤੇ ਮਹਿੰਦਰਾ ਵਰਗੇ ਕਾਰ ਨਿਰਮਾਤਾਵਾਂ ਨੂੰ ਫਲੈਕਸ ਇੰਜਣ ਬਣਾਉਣ ਲਈ ਕਿਹਾ ਜਾਵੇਗਾ। ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਬਜਾਜ ਅਤੇ ਟੀਵੀਐਸ ਕੰਪਨੀਆਂ ਨੂੰ ਆਪਣੇ ਵਾਹਨਾਂ ਵਿਚ ਫਲੈਕਸ ਇੰਜਣ ਲਗਾਉਣ ਲਈ ਕਿਹਾ ਹੈ ਅਤੇ ਉਨ੍ਹਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਜਦੋ ਤੱਕ ਅਜਿਹਾ ਨਹੀਂ ਕਰਦੇ ਉਨ੍ਹਾਂ ਦੇ ਨੇੜੇ ਨਾ ਆਉਣ।

ਟੀਵੀ ਪੰਜਾਬ ਬਿਊਰੋ