ਪਰਗਟ ਨੇ ਛੱਡਿਆ ਸਿੱਧੂ ਦਾ ਸਾਥ,ਬੋਲੇ ‘ਸੀ.ਐੱਮ ਫੇਸ ਲਈ ਕੋਈ ਬੰਦਾ ਸੁਪਰ ਹਿਊਮਨ ਨਹੀਂ’

ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਮੁੱਖ ਮੰਤਰੀ ਬਨਣ ਦਾ ਸੁਫਨਾ ਲੈ ਰਹੇ ਹਨ ਪਰ ਸੱਚਾਈ ਇਹ ਹੈ ਕੀ ਦਿਨੋ ਦਿਨ ਉਨ੍ਹਾਂ ਦੇ ਸਮਰਥਕਾਂ ਦਾ ਕੁਨਬਾ ਘੱਟਦਾ ਹੀ ਜਾ ਰਿਹਾ ਹੈ. ਲੰਮੇ ਸਮੇਂ ਤੱਕ ਸਿੱਧੂ ਦੇ ਕਰੀਬੀ ਰਹੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੀ ਹੁਣ ਸਿੱਧੂ ਤੋਂ ਕਿਨਾਰਾ ਕਰ ਲਿਆ ਜਾਪਦਾ ਹੈ.ਸਿੱਧੂ ਵਲੋਂ ਵਾਰ ਵਾਰ ਸੀ.ਐੱਮ ਫੇਸ ਐਲਾਣੇ ਜਾਣ ਦੀ ਜ਼ਿੱਦ ‘ਤੇ ਪਰਗਟ ਨੇ ਕਿਹਾ ਕੀ ‘ਕੋਈ ਵੀ ਬੰਦਾ ਸੁਪਰ ਹਿਊਮਨ ਨਹੀਂ ਹੁੰਦਾ,ਟੀਮ ਦੇ ਸਿਰ ‘ਤੇ ਚੋਣ ਲੜੀ ਜਾਵੇਗੀ’.ਪਰਗਟ ਨੇ ਕਿਹਾ ਕੀ ਪਾਰਟੀ ਹਾਈਕਮਾਨ ਦੇ ਹੁਕਮਾਂ ਮੁਤਾਬਿਕ ਹੀ ਪੰਜਾਬ ਦੀ ਸਾਰੀ ਲੀਡਰਸ਼ਿਪ ਚੋਣ ਜਿੱਤ ਕੇ ਆਪਣਾ ਉਮੀਦਵਾਰ ਤੈਅ ਕਰੇਗੀ.ਇਸ ਤੋਂ ਪਹਿਲਾਂ ਇੱਕ ਸਵਾਲ ਦੇ ਜਵਾਬ ਚ ਪਰਗਟ ਨੇ ਸਿੱਧੂ ਨੂੰ ਵਾਧੂ ਬਿਆਨਬਾਜ਼ੀ ਨਾ ਕਰਨ ਦੀ ਵੀ ਅਪੀਲ ਕੀਤੀ.

ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਵਲੋਂ ਪੁੱਛੇ ਗਏ ਸਵਾਲਾਂ ਦਾ ਪਰਗਟ ਸਿੰਘ ਨੇ ਬੇਬਾਕੀ ਨਾਲ ਹੀ ਜਵਾਬ ਦਿੱਤਾ.ਉਨ੍ਹਾਂ ਸਾਫ ਕਰ ਦਿੱਤਾ ਕੀ ਉਹ ਨਵਜੋਤ ਸਿੱਧੂ ਦੀ ਜ਼ਿੱਦ ਅਤੇ ਉਨ੍ਹਾਂ ਦੇ ਪੰਜਾਬ ਮਾਡਲ ਦੇ ਨਾਲ ਨਹੀਂ ਹਨ.ਪਰਗਟ ਮੁਤਾਬਿਕ ਸਾਰੀ ਕਾਂਗਰਸ ਇੱਕਜੁੱਟ ਹੈ ਅਤੇ ਕਿਸੇ ਇਕ ਦੇ ਸਿਰ ‘ਤੇ ਚੋਣਾਂ ਨਹੀਂ ਲੜੀਆਂ ਜਾ ਸਕਦੀਆਂ.ਪਰਗਟ ਸਿੰਘ ਨੇ ਕਿਹਾ ਕੀ ਉਹ ਵਨ ਮੈਨ ਡੈਮੋਕੇ੍ਰਸੀ ਦੇ ਹੱਕ ਚ ਨਹੀਂ ਹਨ.ਪੰਜਾਬ ਦੇ ਸਾਰੇ ਨੇਤਾ ਕਾਬਿਲ ਹਨ ਅਤੇ ਕਿਸੇ ਇੱਕ ਬੰਦੇ ਨੂੰ ਹੀ ਆਪਣੇ ਹੱਕ ਚ ਮਾਹੌਲ ਬਨਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ.