15 ਮਾਰਚ ਤੋਂ ਬਾਅਦ ਪੇਟੀਐਮ ’ਤੇ ਸੇਵਾਵਾਂ ਹੋਣਗੀਆਂ ਬੰਦ

ਡੈਸਕ- ਨਵੀਂ ਦਿੱਲੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੇਟੀਐੱਮ ਪੇਮੈਂਟਸ ਬੈਂਕ ’ਤੇ ਪਾਬੰਦੀ ਲਗਾ ਦਿੱਤੀ ਹੈ। ਆਰਬੀਆਈ ਨੇ ਇਹ ਨਿਰਦੇਸ਼ 31 ਜਨਵਰੀ 2024 ਨੂੰ ਲਿਆ ਸੀ। ਇਸ ਤੋਂ ਪਹਿਲਾਂ ਬੈਂਕ ਨੇ ਇਸਦੀ ਸਮਾਂ ਸੀਮਾ 29 ਫਰਵਰੀ ਦਿੱਤੀ ਸੀ, ਜਿਸ ਨੂੰ ਹੁਣ ਵਧਾ ਕੇ 15 ਮਾਰਚ ਕਰ ਦਿੱਤਾ ਗਿਆ ਹੈ।

ਆਰਬੀਆਈ ਦੇ ਨਿਰਦੇਸ਼ਾਂ ਅਨੁਸਾਰ, 15 ਮਾਰਚ, 2024 ਤੋਂ ਬਾਅਦ ਪੇਟੀਐਮ ਪੇਮੈਂਟ ਬੈਂਕ ’ਤੇ ਕੋਈ ਲੈਣ-ਦੇਣ ਸਵੀਕਾਰ ਨਹੀਂ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿੱਚ, ਬੈਂਕ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੇਟੀਐਮ ਪੇਮੈਂਟ ਬੈਂਕ ਵਿੱਚ ਮੌਜੂਦ ਰਕਮ ਨੂੰ ਕਿਸੇ ਹੋਰ ਬੈਂਕ ਖਾਤੇ ਵਿੱਚ ਟਰਾਂਸਫਰ ਕਰਨ।
ਪੇਟੀਐੱਮ ਪੇਮੈਂਟ ’ਤੇ ਰੋਕ ਲੱਗਣ ਤੋਂ ਬਾਅਦ ਕਈ ਲੋਕ ਇਸ ਗੱਲ ਨੂੰ ਲੈ ਕੇ ਉਲਝਣ ’ਚ ਹਨ ਕਿ ਕਿਹੜੀਆਂ ਸੇਵਾਵਾਂ ਮਿਲਦੀਆਂ ਰਹਿਣਗੀਆਂ ਅਤੇ ਕਿਹੜੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਦਰਅਸਲ, ਪੇਟੀਐਮ ’ਤੇ ਕਈ ਵਿੱਤੀ ਸੇਵਾਵਾਂ ਉਪਲਬਧ ਹਨ। ਆਓ ਜਾਣਦੇ ਹਾਂ ਕਿ 15 ਮਾਰਚ 2024 ਤੋਂ ਬਾਅਦ ਪੇਟੀਐਮ ਐਪ ’ਤੇ ਕਿਹੜੀ ਸੇਵਾ ਬੰਦ ਹੋ ਜਾਵੇਗੀ।

ਇਹ ਸੇਵਾ ਬੰਦ ਰਹੇਗੀ –

15 ਮਾਰਚ ਤੋਂ ਬਾਅਦ, ਉਪਭੋਗਤਾ ਪੇਟੀਐਮ ਪੇਮੈਂਟਸ ਬੈਂਕ ਤੋਂ ਆਪਣੇ ਖਾਤੇ, ਫਾਸਟੈਗ ਜਾਂ ਵਾਲਿਟ ਨੂੰ ਟਾਪ-ਅੱਪ ਨਹੀਂ ਕਰ ਸਕਣਗੇ। ਇਹ ਸੇਵਾ 15 ਮਾਰਚ ਤੋਂ ਬਾਅਦ ਬੰਦ ਹੋ ਜਾਵੇਗੀ।
15 ਮਾਰਚ ਤੋਂ ਬਾਅਦ, ਯੂਜਰ ਪੇਟੀਐਮ ਪੇਮੈਂਟ ਬੈਂਕ ’ਤੇ ਕੋਈ ਭੁਗਤਾਨ ਪ੍ਰਾਪਤ ਨਹੀਂ ਕਰ ਸਕਣਗੇ।
ਜੇਕਰ ਯੂਜਰ ਨੂੰ ਤਨਖਾਹ ਜਾਂ ਕੋਈ ਹੋਰ ਪੈਸਾ ਪੇਟੀਐਮ ਪੇਮੈਂਟਸ ਬੈਂਕ ’ਤੇ ਲਾਭ ਮਿਲ ਰਿਹਾ ਹੈ, ਤਾਂ ਉਸਨੂੰ 15 ਮਾਰਚ ਤੋਂ ਬਾਅਦ ਇਹ ਲਾਭ ਨਹੀਂ ਮਿਲੇਗਾ।
15 ਮਾਰਚ ਤੋਂ ਬਾਅਦ, ਪੇਟੀਐਮ ਫਾਸਟੈਗ ਵਿੱਚ ਬਕਾਇਆ ਕਿਸੇ ਹੋਰ ਫਾਸਟੈਗ ਵਿੱਚ ਟਰਾਂਸਫਰ ਨਹੀਂ ਕੀਤਾ ਜਾ ਸਕਦਾ ਹੈ।
ਯੂਪੀਆਈ ਜਾਂ ਆਈਐੱਮਪੀਐੱਸ ਰਾਹੀਂ ਪੇਮੈਂਟ ਬੈਂਕ ਖਾਤੇ ਵਿੱਚ ਕੋਈ ਪੈਸਾ ਟਰਾਂਸਫਰ ਨਹੀਂ ਕੀਤਾ ਜਾਵੇਗਾ।

ਇਹ ਸੇਵਾ ਬੰਦ ਨਹੀਂ ਹੋਵੇਗੀ –

ਪੇਟੀਐਮ ਦੀਆਂ ਕਈ ਸੇਵਾਵਾਂ 15 ਮਾਰਚ, 2024 ਤੋਂ ਬਾਅਦ ਬੰਦ ਹੋ ਜਾਣਗੀਆਂ, ਪਰ ਯੂਜਰ 15 ਮਾਰਚ ਤੋਂ ਬਾਅਦ ਵੀ ਕੁਝ ਸੇਵਾਵਾਂ ਦਾ ਲਾਭ ਲੈ ਸਕਣਗੇ। ਹਾਲਾਂਕਿ, ਇਹਨਾਂ ਸੇਵਾਵਾਂ ਦਾ ਲਾਭ ਲੈਣ ਲਈ, ਯੂਜਰ ਨੂੰ ਪੇਟੀਐੱਮ ’ਤੇ ਇੱਕ ਹੋਰ ਬੈਂਕ ਖਾਤਾ ਲਿੰਕ ਕਰਨਾ ਹੋਵੇਗਾ। ਆਓ ਜਾਣਦੇ ਹਾਂ ਕਿ 15 ਮਾਰਚ ਤੋਂ ਬਾਅਦ ਵੀ ਪਟੀਐਮ ’ਤੇ ਯੂਜਰ ਕਿਹੜੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

15 ਮਾਰਚ ਤੋਂ ਬਾਅਦ, ਯੂਜਰ ਪੇਟੀਐੱਮ ਵਾਲੇਟ ਤੋਂ ਆਸਾਨੀ ਨਾਲ ਪੈਸੇ ਕਢਵਾ ਸਕਦੇ ਹਨ ਜਾਂ ਜਮ੍ਹਾ ਕਰ ਸਕਦੇ ਹਨ।
ਪੇਟੀਐੱਮ ਰਾਹੀਂ ਭੁਗਤਾਨ ਕਰਨ ਤੋਂ ਬਾਅਦ, ਉਪਭੋਗਤਾਵਾਂ ਨੂੰ ਕੈਸ਼ਬੈਕ, ਰਿਫੰਡ ਜਾਂ ਇਨਾਮ ਵਰਗੇ ਹੋਰ ਸਾਰੇ ਲਾਭ ਮਿਲਣੇ ਜਾਰੀ ਰਹਿਣਗੇ।
15 ਮਾਰਚ ਤੋਂ ਬਾਅਦ ਵੀ, ਜੇਕਰ ਪੇਟੀਐਮ ਪੇਮੈਂਟਸ ਬੈਂਕ ਵਿੱਚ ਰਕਮ ਉਪਲਬਧ ਹੈ, ਤਾਂ ਉਪਭੋਗਤਾ ਉਸ ਰਕਮ ਦੀ ਵਰਤੋਂ ਕਰ ਸਕਦਾ ਹੈ।
ਪੇਟੀਐੱਮ ਵਾਲੇਟ ਰਾਹੀਂ ਵਪਾਰੀ ਨੂੰ ਆਸਾਨੀ ਨਾਲ ਭੁਗਤਾਨ ਕੀਤਾ ਜਾ ਸਕਦਾ ਹੈ।
ਪੇਟੀਐਮ ਯੂਜਰ ਕੋਲ ਵਾਲਿਟ ਨੂੰ ਬੰਦ ਕਰਨ ਜਾਂ ਕਿਸੇ ਹੋਰ ਖਾਤੇ ਵਿੱਚ ਰਕਮ ਟਰਾਂਸਫਰ ਕਰਨ ਦਾ ਵਿਕਲਪ ਹੁੰਦਾ ਹੈ।
ਯੂਜਰ ਯੂਪੀਆਈ ਅਤੇ ਆਈਐੱਮਪੀਐੱਸ ਰਾਹੀਂ ਆਸਾਨੀ ਨਾਲ ਔਨਲਾਈਨ ਭੁਗਤਾਨ ਕਰ ਸਕਦਾ ਹੈ।
15 ਮਾਰਚ ਤੋਂ ਬਾਅਦ ਵੀ, ਯੂਜਰ ਪਲੇਟਫਾਰਮ (ਓਟੀਟੀ ਪਲੇਟਫਾਰਮ) ਦੀ ਸਬਸਕਰਾਈਬ ਲੈਣ ਲਈਪੇਟੀਐੱਮ ਦੀ ਵਰਤੋਂ ਕਰ ਸਕਦੇ ਹਨ। ਹਾਂ, ਇਸਦੇ ਲਈ ਯੂਜਰ ਦੇ ਪੇਟੀਐਮ ਵਾਲੇਟ ਜਾਂ ਬੈਂਕ ਖਾਤੇ ਨੂੰ ਲਿੰਕ ਕਰਨਾ ਚਾਹੀਦਾ ਹੈ।